ਨਵੀਂ ਦਿੱਲੀ 2 ਮਈ (ਮਨਪ੍ਰੀਤ ਸਿੰਘ ਖਾਲਸਾ): ਤਿਹਾੜ ਜੇਲ੍ਹ ਵਿਚ ਬੰਦ ਬੱਬਰ ਖਾਲਸਾ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਨੇ ਬੀਤੇ ਦਿਨ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਨਾਲ ਕੀਤੀ ਮੁਲਾਕਾਤ ਦੌਰਾਨ ਕਿਹਾ ਕਿ ਮੋਗਾ ਵਿਖੇ ਜੋ ਬਸ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ ਉਹ ਮਨੁਖਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ । ਉਨ੍ਹਾ ਕਿਹਾ ਕਿ ਦੁਖ ਵਾਲੀ ਗਲ ਇਹ ਹੈ ਕਿ ਅਜ ਪੰਜਾਬ ਦੀ ਧਰਤੀ ਵਿਚ ਨਸ਼ੇ ਦੀ ਇਤਨੀ ਜਿਆਦਾ ਮਾਰ ਪੈ ਰਹੀ ਹੈ ਜਾਂ ਬਾਦਲ ਪਰਿਵਾਰ ਦਾ ਖੌਫ ਇਤਨਾ ਵੱਧ ਗਿਆ ਹੈ ਜਿਸ ਕਰਕੇ ਭਰੀ ਹੋਈ ਬਸ ਵਿਚ ਕੋਈ ਵੀ ਮਰਦਾਨਗੀ ਵਾਲਾ ਸ਼ਖਸ ਨਹੀ ਸੀ ਜੋ ਇਸ ਕਾਰੇ ਨੂੰ ਰੋਕਣ ਲਈ ਮੈਦਾਨ ਵਿਚ ਨਿਤਰ ਸਕਿਆ । ਉਨ੍ਹਾ ਕਿਹਾ ਕਿ ਸਾਡੇ ਜੱਥੇਦਾਰ ਦਾ ਫਰਜ਼ ਬਣਦਾ ਸੀ ਕਿ ਉਹ ਇਸ ਕਾਰੇ ਦੇ ਖਿਲਾਫ ਬਸ ਮਾਲਿਕਾਂ ਨੂੰ ਤਖਤ ਸਾਹਿਬ ਤੇ ਸਦ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਦੇ ਪਰ ਉਨ੍ਹਾਂ ਨੇ ਇਹ ਦਿੱਖਾ ਦਿੱਤਾ ਕਿ ਉਹ ਤੇ ਬਾਦਲ ਪਰਿਵਾਰ ਦੇ ਉਪਰ ਕਿਸੇ ਕਿਸਮ ਦੀ ਆਂਚ ਤਕ ਨਹੀ ਆਉਣ ਦੇਣਗੇ।