April 27, 2026 12:11 am

ਮਨੁੱਖੀ ਅਧਿਕਾਰ ਮੰਚ ਵੱਲੋਂ ਦਰਸ਼ਨ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਅੰਮ੍ਰਿਤਸਰ, 2 ਮਈ (ਜੈਦੀਪ ਸਿੰਘ ਜਿੰਮੀ)- ਅੱਜ ਪ੍ਰੈ¤ਸ ਨੋਟ ਰਾਹੀਂ ਮਨੁੱਖੀ ਅਧਿਕਾਰ ਮੰਚ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਚੇਅਰਮੈਨ ਮਨਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਮੀਟਿੰਗ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਮੈਡਮ ਜਤਿੰਦਰ ਕੌਰ ਚੇਅਰਪਰਸਨ ਵੈਨਕੂਵਰ ਕੈਨੇਡਾ ਦੀ ਰਹਿਨੁਮਾਈ ਹੇਠ ਫੁਵਾਰਾ ਚੌਂਕ ਸ਼ੁੱਧ ਰੈਸਟੋਰੈਂਟ ਵਿੱਚ ਹੋਈ। ਮੀਟਿੰਗ ਨੂੰ ਲਾਮਬੰਦ ਕਰਨ ਵਿੱਚ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਬਾਠ ਅਤੇ ਡਾਕਟਰ ਨਰੇਸ਼ ਅਨੰਦ ਨੇ ਪੂਰਨ ਸਹਿਯੋਗ ਦਿੱਤਾ ਜਿਸ ਵਿੱਚ ਮੰਚਦ ੇਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਮੀਟਿੰਗ ਤੋਂ ਪਹਿਲਾਂ ਮੰਚ ਦ ੇਅੰਮ੍ਰਿਤਸਰ ਜ਼ਿਲ੍ਹੇ ਦੇ ਮੈਡੀਕਲ ਸੈ¤ਲ ਵਾਈਸ ਚੇਅਰਮੈਨ ਜਸਜੋਤ ਸਿੰਘ ਕੋਹਲੀ ਜੀ ਦੀ ਦਾਦੀ ਸੱਸ ਦੀ ਮੌਤ ਉ¤ਪਰ 2 ਮਿੰਟ ਲਈ ਮੌਨ ਧਾਰਣ ਕਰਕੇ ਸ਼ਰਦਾਂਜਲੀ ਭੇਂਟ ਕੀਤੀ ਗਈ ਉਸ ਤੋਂ ਬਾਅਦ ਮੀਟਿੰਗ ਵਿੱਚ ਕੁੱਝ ਮਤੇ ਪਾਸ ਕੀਤੇ ਗਏ ਜਿਸ ਵਿੱਚ ਡਾਕਟਰ ਜਸਵੰਤ ਸਿੰਘ ਖੇੜਾ ਨੇ ਹਦਾਇਤ

ਕੀਤੀ ਕਿ ਿਜਹੜੇ ਅਹੁਦੇਦਾਰ ਪਹਿਲਾਂ 12 ਮੈਂਬਰ ਦਿੰਦੇ ਸੀ ਹੁਣ 5 ਮੈਂਬਰ ਸਾਲ ਵਿੱਚ ਦੇਣਗੇ ਅਤੇ ਮੈਂਬਰਸ਼ਿਪ ਫੀਸ 200 ਰੁਪਏ ਅਤੇ ਅਹੁਦੇਦਾਰ ਦੀ ਫੀਸ 500 ਰੁਪਏ ਹੋਵੇਗੀ।  ਮਨੁੱਖੀ ਅਧਿਕਾਰ ਮੰਚ ਦਾ ਹਰੇਕ ਅਹੁਦੇਦਾਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਆਪਣਾ ਸਹਿਯੋਗ ਦੇਵੇਗਾ।  ਇਸ ਮੀਟਿੰਗ ਵਿੱਚ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਮੁੱਖ ਅਹੁਦੇਦਾਰ ਸ. ਗੁਰਨਾਮ ਸਿੰਘ ਧੁੰਨਾ ਕੌਡੀਨੇਟਰ ਅਤੇ ਚੀਫ ਚੇਅਰਮੈਨ ਨਰੇਸ਼ ਬਹਿਲ ਜੀ ਅਤੇ ਜਤਿੰਦਰ ਸਿੰਘ ਕੋਹਲੀ ਚੇਅਰਮੈਨ ਮੈਡੀਕਲ ਸੈ¤ਲ ਆਪਣੇ ਰੁਝੇਵਿਆਂ ਕਰਕੇ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ ਜਿਸ ਕਰਕੇ ਕੁੱਝ ਮਤੇ ਪਾਸ ਨਹੀਂ ਕੀਤੇ ਗਏ ਜਿਸ ’ਤੇ ਅਗਲੀ ਮੀਟਿੰਗ ਵਿੱਚ ਵਿਚਾਰ ਕੀਤਾ ਜਾਵੇਗਾ। ਡਾਕਟਰ ਜਸਵੰਤ ਸਿੰਘ ਖੇੜਾ ਜੀ ਨੇ ਕਿਹਾ ਕਿ ਮਨੁੱਖੀ ਅਧਿਕਾਰ ਵੱਲੋਂ ਅੰਮ੍ਰਿਤਸਰ ਜ਼ਿਲ਼੍ਹੇ ਦੇ ਹਰੇਕ ਬਲਾਕ ਵਿੱਚ ਇੱਕ ਬਲਾਕ ਪ੍ਰਧਾਨ ਅਤੇ ਇੱਕ ਚੇਅਰਮੈਨ ਨਿਯੁੱਕਤ ਕੀਤਾ ਜਾਵੇਗਾ। ਖੇੜਾ ਸਾਹਿਬ ਨੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਸਿਮਰਜੀਤ ਕੌਰ ਧੁੰਨਾ ਨੂੰ ਹਦਾਇਤ ਕੀਤੀ ਕਿ ਉਹ ਮਹੀਨੇ ਵਿੱਚ ਵੱਖ-ਵੱਖ ਬਲਾਕਾਂ ਵਿੱਚ ਇਸਤਰੀ ਵਿੰਗ ਯੂਨਿਟ ਸਥਾਪਿਤ ਕਰਨਗੇ। ਇਸ ਯੂਨਿਟ ਨੂੰ ਪੂਰਾ ਕਰਨ ਲਈ ਤਰਸਿੱਕਾ ਬਲਾਕ ਦੀ ਚੇਅਰਪਰਸਨ ਮੈਡਮ ਪ੍ਰਵੀਨ ਜੀ ਅਤੇਜ਼ਿਲ੍ਹਾ ਅੰਮ੍ਰਿਤਸਰ ਦੀ ਚੇਅਰਪਰਸਨ ਮੈਡਮ ਅਮਰਦੀਪ ਕੌਰ ਧੁੰਨਾ ਪੂਰਾ – ਪੂਰਾ ਸਹਿਯੋਗ ਕਰਨਗੇ। ਇਸ ਮੀਟਿੰਗ ਵਿੱਚ ਜ਼ਿਲ੍ਹਾ ਚੇਅਰਮੈਨ ਮਨਜੀਤ ਸਿੰਘ ਖਾਲਸਾ ਅਤੇਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਬਾਠ ਦੀ ਬੇਨਤੀ ਤੇਦਰਸ਼ਨ ਸਿੰਘ ਜੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ। ਇਨ੍ਹਾਂ ਅਹੁਦੇਦਾਰਾਂ ਦੇ ਨਾਲ ਕੁੱਝ ਹੋਰ ਵੀ ਨਿਯੁਕਤੀਆਂ ਕੀਤੀਆਂ ਗਈਆਂ। ਮੈਡਮ ਗੁਲਸ਼ਨ ਕੁਮਾਰੀ ਨੂੰ ਉ¤ਪ ਪ੍ਰਧਾਨ ਇਸਤਰੀ ਵਿੰਗ ਅਤੇ ਦਲਜੀਤ ਸਿੰਘ ਧੁੰਨਾ ਨੂੰ ਵਾਰਡ ਨੰਬਰ 33 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਆਏ ਹੋਏ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਚੇਅਰਪਰਸਨ ਮੈਡਮ ਜਤਿੰਦਰ ਕੌਰ ਜੀ ਨੇ ਮੰਚ ਦੇ ਸਮੂਹ ਮੈਂਬਰਾਂ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਰਹਿਣ ਦਾ ਸੰਦੇਸ਼ ਦਿੱਤਾ ਮੈਡਮ ਨੇ ਕਿਹਾ ਕਿ ਮਨੁੱਖੀ ਅਧਿਕਾਰ ਦੇ ਅਹੁਦੇਦਾਰ ਅਤੇ ਮੈਂਬਰ ਇੱਕ ਪਰਿਵਾਰ ਦੀ ਤਰ੍ਹਾਂ ਹਨ ਜਿਸ ਵਿੱਚ ਕੋਈ ਵੀ ਮਾੜਾ ਸ਼ਬਦ ਜਾਂ ਮਾੜਾ ਵਤੀਰਾ ਇੱਕ ਦੂਜੇ ਦੇ ਪ੍ਰਤੀ ਨਾ ਰੱਖਣ ਮੈਡਮ ਨੇ ਕਿਹਾ ਕਿ ਅਗਰ ਕੋਈ ਬੱਚਾ ਸਟਡੀ ਬੇਸ ਅਤੇ ਪੀ. ਆਰ. ਫੈਡਰਲ ’ਤੇ ਕੈਨੇਡਾ ਜਾਣ ਦਾ ਇਛੁੱਕ ਹੈ ਤਾਂ ਉਹ ਮੰਚ ਦੇ ਕੌਮੀ ਪ੍ਰਧਾਨ ਨਾਲ ਮੀਟਿੰਗ ਕਰ ਸਕਦਾ ਹੈ।ਇਸ ਲਈ ਮੰਚ ਦੇਸ ਮੂਹ ਅਹੁਦੇਦਾਰ ਮੰਚ ਦੇਕ ੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਜੀ ਖੇੜਾ ਤੋਂ ਟਾਈਮ ਲੈ ਕੇ ਮਿਲ ਸਕਦੇ ਹਨ। ਇਸ ਮੌਕੇ ’ਤੇ ਲੀਗਲ ਐਡਵਾਈਜ਼ਰ ਜ਼ਿਲ੍ਹਾ ਅੰਮ੍ਰਿਤਸਰ ਕੁਨਾਲ ਧਵਨ ਚੇਅਰਪਰਸਨ ਮੈਡਮ ਅਮਰਦੀਪ ਕੌਰ ਧੁੰਨਾ ਪ੍ਰਧਾਨ ਇਸਤਰੀ ਵਿੰਗ ਸਿਮਰਜੀਤ ਕੌਰ ਧੁੰਨਾ, ਸ. ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਸਰ, ਤਰਸੇਮ ਸਿੰਘ ਬਾਠ ਪ੍ਰਧਾਨ ਅੰਮ੍ਰਿਤਸਰ, ਕਰਮਜੀਤ ਸਿੰਘ ਮਸੋਣ ਚੇਅਰਮੈਨ ਆਰ. ਟੀ. ਆਈ. ਸੈ¤ਲ, ਡਾਕਟਰ ਨਰੇਸ਼ ਅਨੰਦ ਅਤੇ ਹੋਰ ਪਤਵੰਤੇ ਸੱਜਣ ਪਹੁੰਚੇ ਹੋਏ ਸਨ।

Send this to a friend