ਕਾਠਮਾਡੂ ਵਿਖੇ 10000 ਲੋਕਾਂ ਲਈ ਸ਼ੁਰੂ ਹੋਵੇਗਾ ਲੰਗਰ
ਜਲੰਧਰ/ਚੰਡੀਗ੍ਹ, 26 ਅਪ੍ਰੈਲ- ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੇਪਾਲ ਵਿਖੇ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਭੋਜਨ ਦੇ 25000 ਪੈਕਟ ਰੋਜਾਭੇਜਣ ਲਈ ਕਿਹਾ ਹੈ। ਇਸ ਤੋ‘ ਇਲਾਵਾ ਕਾਠਮਾਡੂ ਵਿਖੇ ਵੱਖਰੇ ਤੌਰ ਤੇ ਲੰਗਰ ਸ਼ੁਰੂ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।ਸ. ਬਾਦਲ ਦੇ ਇਸ ਸੱਦੇ ਪਿਛੋ‘ ਦਿੱਲੀ ਕਮੇਟੀ ਵਲੋ‘ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਅਤੇ ਦੱਸਿਆ ਕਿ ਗੁਰਦੁਆਰਾ ਬੰਗਲਾਂ ਸਾਹਿਬ ਵਿਖੇ ਲੰਗਰ ਤਿਆਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਕੱਲ ਸਵੇਰੇ ਭਾਰਤੀ ਹਵਾਈ ਫੌਜ ਦੀ ਸਹਾਇਤਾ ਨਾਲ ਭੋਜਨ ਦੇ 25000 ਪੈਕਟ ਨੇਪਾਲ ਭੇਜੇ ਜਾਣਗੇ। ਸੀਨੀਅਰ ਅਕਾਲੀ ਆਗੂ
ਉਕਾਰ ਸਿੰਘ ਥਾਪਰ ਨੂੰ ਲੰਗਰ ਦੇ ਪ੍ਰੰਬਧਾਂ ਦੀ ਜਿੰਮੇਵਾਰੀ ਸੌ‘ਪੀ ਗਈ ਹੈ।
ਸ. ਬਾਦਲ ਨੇ ਦੋਹਾਂ ਕਮੇਟੀਆਂ ਨੂੰ ਇਹ ਵੀ ਕਿਹਾ ਕਿ ਉਹ ਕਾਠਮਾਡੂ ਵਿਖੇ ਘੱਟੋ ਘੱਟ 10000 ਲੋਕਾਂ ਲਈ ਲੰਗਰ ਸ਼ੁਰੂ ਕਰਨ। ਉਨਾਂ ਕਿਹਾ ਕਿ ਉਹ ਖੁੱਦ ਭਾਰਤੀ ਹਵਾਈ ਫੌਜ ਨਾਲ ਸੰਪਰਕ ਕਰਨਗੇ ਤਾਂ ਜੋ ਲੰਗਰ ਲਿਜਾਉਣ ਵਿੱਚ ਕਿਸੇ ਕਿਸਮ ਦੀ ਦਿਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਸੇ ਦੌਰਾਨ ਮਨਜੀਤ ਸਿੰਘ ਜੀ.ਕੇ.ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਦੇ ਪਾਲਮ ਹਵਾਈ ਅੱਡੇ ਤੋ‘ ਲੰਗਰ ਭੇਜਣ ਦੇ ਪ੍ਰਬੰਧ ਕਰ ਲਏ ਗਏ ਹਨ। ਦਿੱਲੀ ਕਮੇਟੀ ਵਲੋ‘ 20 ਵਲੰਟੀਅਰ ਅਤੇ ਇੰਨੇ ਹੀ ਲਾਂਗਰੀਆਂ ਨੂੰ ਵੀ ਕਾਠਮਾਡੂ ਵਿਖੇ ਭੇਜਿਆ ਜਾ ਰਿਹਾ ਹੈ। ਇਸੇ ਦੌਰਾਨ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਵਲੋ‘ ਆਪਣੇ ਪੱਧਰ ਤੇ ਵੀ ਨੇਪਾਲੀ ਸਰਕਾਰ ਨਾਲ ਸੰਪਰਕ ਕਰਕੇ ਸੁੱਕਾ ਰਾਸ਼ਨ ਜਿਸ ਵਿਚ ਵਿਸ਼ੇਸ ਤੌਰ ਤੇ ਮਿਲਕ ਪਾਉਡਰ, ਬਿਸਕੁਟ, ਕਪੜੇ ਅਤੇ ਟੈਂਟ ਵੀ ਮੁਹੱਈਆ ਕਰਵਾਏ ਜਾਣਗੇ।