ਆਕਾਸ਼ਵਾਣੀ ’ਤੇ ਮਨ ਕੀ ਬਾਤ ਰਾਹੀਂ ਕਈ ਮੁੱਦੇ ਉਠਾਏ
ਨਵੀਂ ਦਿੱਲੀ, 26 ਅਪ੍ਰੈਲ (ਪੀ. ਟੀ. ਲਾਇਵ)- ਅੱਜ ਮਨ ਕੀ ਬਾਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਨ ਕੀ ਬਾਤ ਕਰਨ ਦਾ ਅੱਜ ਮਨ ਨਹੀਂ ਕਰ ਰਿਹਾ ਸੀ। ਬੋਝ ਮਹਿਸੂਸ ਕਰ ਰਿਹਾ ਹਾਂ, ਮਨ ਦੁਖੀ ਹੈ। ਪਿਛਲੇ ਮਹੀਨੇ ਜਦੋਂ ਗੱਲ ਕਰ ਰਿਹਾ ਸੀ, ਗੜੇ ਡਿੱਗਣ ਦੀ ਗੱਲ, ਅਜੇ ਕੁੱਝ ਦਿਨ ਪਹਿਲਾਂ ਬਿਹਾਰ ‘ਚ ਤੇਜ਼ ਹਵਾਵਾਂ ਚੱਲੀਆਂ ਤੇ ਕਈ ਲੋਕ ਮਾਰੇ ਗਏ।ਸ਼ਨੀਵਾਰ ਨੂੰ ਭਿਆਨਕ ਭੁਚਾਲ ਨੇ ਪੂਰੇ ਸੰਸਾਰ ਨੂੰ ਹਿਲਾ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਕੁਦਰਤੀ ਆਪਦਾ ਦਾ ਸਿਲਸਿਲਾ ਚੱਲ ਪਿਆ ਹੈ। ਨੇਪਾਲ ‘ਚ ਤੇ ਭਾਰਤ ‘ਚ ਵੀ ਵੱਖ – ਵੱਖ ਰਾਜਾਂ ‘ਚ ਲੋਕਾਂ ਦੀ ਜਾਨ ਗਈ। ਮੈਂ 26 ਜਨਵਰੀ 2001 ਦੇ ਕੱਛ ਦੇ ਭੁਚਾਲ ਨੂੰ ਵੇਖਿਆ ਹੈ। ਮੈਂ ਮਹਿਸੂਸ ਕੀਤਾ ਹੈ। ਨੇਪਾਲ ’ਤੇ ਕੀ ਬੀਤਦੀ ਹੋਵੇਗੀ, ਉਨ੍ਹਾਂ ਦੇ ਪਰਿਵਾਰ ‘ਤੇ ਕੀ ਬੀਤਦੀ ਹੋਵੇਗੀ
, ਮੈਂ ਚੰਗੀ ਤਰ੍ਹਾਂ ਸਮਝਦਾ ਹਾਂ। ਭਾਰਤ ਤੁਹਾਡੇ ਨਾਲ ਹੈ, ਨੇਪਾਲ ‘ਚ ਜਾਂ ਫਿਰ ਭਾਰਤ ‘ਚ ਜਿੱਥੇ ਵੀ ਮੁਸ਼ਕਿਲ ਹੈ, ਅਸੀਂ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਬਚਾਅ ਅਪਰੇਸ਼ਨ ਕਰਨਾ ਹੈ, ਜੋ ਮਲਬੇ ‘ਚ ਫਸੇ ਹਨ ਉਨ੍ਹਾਂ ਨੂੰ ਜਿੰਦਾ ਕੱਢਣਾ ਹੈ। ਸਪੈਸ਼ਲਿਸਟ ਦੇ ਇਲਾਵਾ ਸਨਿਫਰ ਡਾਗਜ ਨੂੰ ਵੀ ਭੇਜਿਆ ਹੈ। ਕੋਸ਼ਿਸ਼ ਹੋਵੇਗੀ ਜਿੰਦਾ ਲੋਕਾਂ ਨੂੰ ਬਚਾਇਆ ਜਾਵੇ। ਇਸਤੋਂ ਬਾਅਦ ਪੁਨਰਵਾਸ ਕਰਨਾ ਹੈ। ਇਸ ਦੁੱਖ ਦਾ ਘੜੀ ’ਚ ਨੇਪਾਲੀ ਲੋਕਾਂ ਦੇ ਹੰਝੂ ਵੀ ਪੂੰਝਾਂਗੇ ਤੇ ਸਾਥ ਵੀ ਦੇਵਾਂਗੇ।ਪ੍ਰਧਾਨ ਮੰਤਰੀ ਵੱਲੋਂ ਆਕਾਸ਼ਵਾਣੀ ਤੋਂ ਪ੍ਰਸਾਰਿਤ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਇਸ ਮੁੱਦੇ ’ਤੇ ਕਾਫੀ ਵਿਸਥਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਨੇਪਾਲ ਵਿੱਚ ਹੋਈ ਤਬਾਹੀ ਬਹੁਤ ਹੀ ਦਰਦਨਾਕ ਹੈ। ਮੈਂ 2001, 26 ਜਨਵਰੀ, ਕੱਛ ਦੇ ਭੂਚਾਲ ਨੂੰ ਨੇੜੇ ਤੋਂ ਦੇਖਿਆ ਹੈ। ਇਹ ਆਪਦਾ ਕਿੰਨੀ ਗੰਭੀਰ ਹੁੰਦੀ ਹੈ, ਉਸ ਦੀ ਮੈਂ ਕਲਪਨਾ ਭਲੀ ਭਾਂਤੀ ਕਰ ਸਕਦਾ ਹਾਂ। ਨੇਪਾਲ ‘ਤੇ ਕੀ ਬੀਤਦੀ ਹੋਵੇਗੀ, ਉਨ੍ਹਾਂ ਪਰਿਵਾਰਾਂ ਉਤੇ ਕੀ ਬੀਤਦੀ ਹੋਵੇਗੀ, ਉਸ ਦੀ ਮੈਂ ਕਲਪਨਾ ਕਰ ਸਕਦਾ ਹਾਂ।
ਪਰ ਮੇਰੇ ਪਿਆਰੇ ਨੇਪਾਲ ਦੇ ਭਰਾਵੋ ਤੇ ਭੈਣੇ, ਹਿੰਦੋਸਤਾਨ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਹੈ। ਤੱਤਕਾਲ ਮਦਦ ਲਈ ਚਾਹੇ ਹਿੰਦੋਸਤਾਨ ਦੇ ਜਿਸ ਕੋਨੇ ਵਿੱਚ ਮੁਸੀਬਤ ਆਈ ਹੈ ਉਥੇ ਵੀ, ਅਤੇ ਨੇਪਾਲ ਵਿੱਚ ਵੀ ਸਹਾਇਤਾ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਕੰਮ ਹੈ ਰੇਸਕਸੂ ਆਪ੍ਰੇਸ਼ਨ, ਲੋਕਾਂ ਨੂੰ ਬਚਾਉਣਾ। ਹੁਣ ਵੀ ਮਲਬੇ ਵਿੱਚ ਦੱਬੇ ਹੋਏ ਕੁਝ ਲੋਕ ਜੀਵਿਤ ਹੋਣਗੇ, ਉਨ੍ਹਾਂ ਨੂੰ ਜਿੰਦਾ ਕੱਢਣਾ ਹੈ। ਐਕਸਪਰਟ ਲੋਕਾਂ ਦੀ ਟੀਮ ਭੇਜੀ ਹੈ, ਸਾਥ ਵਿੱਚ, ਇਸ ਕੰਮ ਲਈ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੋਂ ਟ੍ਰੇਨ ਕੀਤਾ ਗਿਆ ਹੈ ਅਜਿਹੇ ਸਨਿਫਰ ਡਾਗਸ ਨੂੰ ਵੀ ਭੇਜਿਆ ਗਿਆ ਹੈ ਸਨਿਫ਼ਰ ਡਾਗ ਲੱਭ ਪਾਉਂਦੇ ਹਨ ਕਿ ਕਿਤੇ ਮਲਬੇ ਦੇ ਹੇਠਾਂ ਕੋਈ ਇਨਸਾਨ ਜਿੰਦਾ ਹੋਵੇ। ਕੋਸ਼ਿਸ਼ ਸਾਡੀ ਪੂਰੀ ਰਹੇਗੀ ਜ਼ਿਆਦਾਤਰ ਲੋਕਾਂ ਨੂੰ ਜਿੰਦਾ ਬਚਾਈਏ। ਰੇਸਕਯੂ ਆਪ੍ਰੇਸਨ ਦੇ ਬਾਅਦ ਰਿਲੀਫ ਦਾ ਕੰਮ ਵੀ ਚਲਾਉਣਾ ਹੈ। ਰਿਹੈਬਿਲੀਟੇਸ਼ਨ ਦਾ ਕੰਮ ਵੀ ਬਹੁਤ ¦ਬਾ ਚੱਲੇਗਾ।੍ਵ ਵਿਦੇਸ਼ ਮੰਤਰਾਲਾ, ਸਾਡੀ ਹਵਾਈ ਸੈੇਨਾ, ਸਾਡੀ ਨੌ ਸੈਨਾ ਇਨ੍ਹਾਂ ਹੌਸਲੇ ਦੇ ਨਾਲ, ਇੰਨੀ ਜਿੰਮੇਂਵਾਰੀ ਦੇ ਨਾਲ , ਇਸ ਕੰਮ ਨੂੰ ਕੀਤਾ ਹੈ, ਦੁਨੀਆ ਵਿੱਚ ਇਸ ਦੀ ਅਮਿਟ ਛਾਪ ਰਹੇਗੀ। ਆਉਣ ਵਾਲੇ ਦਿਨਾਂ ਵਿੱਚ, ਅਜਿਹਾ ਮੈਂ ਵਿਸ਼ਵਾਸ ਕਰਦਾ ਹਾਂ, ਅਤੇ ਮੇੈਨੂੰ ਖੁਸ਼ੀ ਹੈ ਕਿ ਕੋਈ ਵੀ ਨੁਕਸਾਨ ਦੇ ਬਿਨ੍ਹਾਂ, ਸਭ ਲੋਕ ਬਚ ਕੇ ਬਾਹਰ ਆਉਣ, ਵੈਸੇ ਵੀ ਭਾਰਤ ਦਾ ਇੱਕ ਗੁਣ, ਭਾਰਤ ਦੇ ਸੰਸਕਾਰ ਬਹੁਤ ਪੁਰਾਣੇ ਹਨ। ਉਨ੍ਹਾਂ ਬੜੇ ਜ਼ੋਰ ਨਾਲ ਕਿਹਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੁਣਯ ਸਮਰਨ ਕਰਦੇ ਹੋਏ 125ਵੀਂ ਜਯੰਤੀ ਦੇ ਵਰ੍ਹੇ ਵਿੱਚ, ਅਸੀਂ ਸਿਰ ਤੇ ਮੈਲ ਢੋਣ ਦੇ ਕ¦ਕ ਤੋਂ ਮੁਕਤੀ ਪਾਈਏ। ਹੁਣ ਸਾਡੇ ਦੇਸ਼ ਵਿੱਚ ਕਿਸੇ ਗਰੀਬ ਨੂੰ ਸਿਰ ਉਤੇ ਮੈਲਾ ਢੋਣ ਪਵੇ, ਇਹ ਪਰਿਸਥਿਤੀ ਅਸੀਂ ਸਹਿਣ ਨਹੀਂ ਕਰਾਂਗੇ।