Skip to content
Independent perspectives. Global stories.
BREAKING

ਨੇਪਾਲ ’ਚ ਵੱਡੀ ਰਾਹਤ ਮੁਹਿੰਮ ਚਲਾਏਗਾ ਸੰਯੁਕਤ ਰਾਸ਼ਟਰ : ਬਾਨ ਕੀ ਮੂਨ

Share this story

640x392_94640_237157 ਸੰਯੁਕਤ ਰਾਸ਼ਟਰ, 26 ਅਪ੍ਰੈਲ (ਪੀ. ਟੀ.)- ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਾਨ ਕੀ ਮੂਨ ਨੇ ਭੁਚਾਲ ਪ੍ਰਭਾਵਿਤ ਨੇਪਾਲ ਨੂੰ ਅੱਜ ਭਰੋਸਾ ਦਿੱਤਾ ਕਿ ਵਿਸ਼ਵ ਸੰਸਥਾ ਉੱਥੇ ਇੱਕ ਬਹੁਤ ਵੱਡਾ ਰਾਹਤ ਅਭਿਆਨ ਚਲਾਏਗਾ ਤੇ ਮਾਨਵੀ ਸੰਕਟ ਨਾਲ ਨਿੱਬੜਨ ‘ਚ ਉਸਦੀ ਮਦਦ ਕਰੇਗਾ। ਬਾਨ ਨੇ ਨੇਪਾਲ ਸਰਕਾਰ ਤੇ ਭੁਚਾਲ ਤੋਂ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਖੋਜ ਤੇ ਬਚਾਅ ਅਭਿਆਨਾਂ ਨਾਲ ਸਰਕਾਰ ਦੀ ਮਦਦ ਕਰੇਗਾ। ਦੇਸ਼ ‘ਚ ਕੱਲ੍ਹ ਆਏ 7. 9 ਤੀਬਰਤਾ ਦੇ ਭੁਚਾਲ ਕਾਰਨ ਕਰੀਬ 2000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਤੇ 5000 ਹੋਰ ਲੋਕ ਜ਼ਖ਼ਮੀ ਹੋਏ ਹਨ। ਬਾਨ ਕੀ ਮੂਨ ਨੇ ਇੱਕ ਬਿਆਨ ‘ਚ ਕਿਹਾ ਕਿ ਤਬਾਹੀ ਦੀਆਂ ਸੂਚਨਾਵਾਂ ਅਜੇ ਵੀ

ਸਾਹਮਣੇ ਆ ਰਹੀਆਂ ਹਨ ਤੇ ਭੁਚਾਲ ਦੇ ਕਾਰਨ ਮਾਰੇ ਗਏ, ਜ਼ਖ਼ਮੀ ਹੋਏ ਤੇ ਇਸਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਕਈ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਖੋਜ ਤੇ ਰਾਹਤ ਅਭਿਆਨਾਂ ਦੇ ਸੰਜੋਗ ‘ਚ ਨੇਪਾਲ ਸਰਕਾਰ ਦੀ ਮਦਦ ਕਰ ਰਿਹਾ ਹੈ ਤੇ ਇੱਕ ਵੱਡੀ ਰਾਹਤ ਕੋਸ਼ਿਸ਼ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

WRITTEN BY