April 25, 2026 5:34 pm

ਭਾਰਤ ’ਚ ਭੁਚਾਲ ਨਾਲ 40 ਮੌਤਾਂ

ਨਵੀਂ ਦਿੱਲੀ- ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬਿਹਾਰ ਸਮੇਤ ਉੱਤਰੀ ਭਾਰਤ ’ਚ ਵੀ ਅੱਜ ਸਵੇਰੇ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਭੁਚਾਲ ਕਾਰਨ ਵੱਖ-ਵੱਖ ਰਾਜਾਂ ਵਿੱਚ 40 ਤੋਂ ਵਧ ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ, ਜਦਕਿ 50 ਤੋਂ ਵਧ ਵਿਅਕਤੀ ਜ਼ਖਮੀ ਹੋਏ ਹਨ। ਬਿਹਾਰ ਵਿੱਚ ਭੁਚਾਲ ਦੇ ਝਟਕੇ ਦੋ ਵਾਰ ਮਹਿਸੂਸ ਕੀਤੇ ਗਏ। ਪਟਨਾ ਹਾਲੇ ਪਹਿਲਾਂ ਆਏ ਭੁਚਾਲ ਤੋਂ ਸੰਭਲਿਆ ਵੀ ਨਹੀਂ ਸੀ ਕਿ ਸ਼ਾਮ 6.15 ਵਜੇ ਦੁਬਾਰਾ ਝਟਕੇ ਮਹਿਸੂਸ ਕੀਤੇ ਗਏ। ਪਟਨਾ ਦੇ ਨਾਲ ਗੋਰਖਪੁਰ, ਮੁਜ਼ੱਫਰਪੁਰ, ਦਰਭੰਗਾ ਅਤੇ ਦੇਵਰੀਆ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰ ਪ੍ਰਦੇਸ਼ ਵਿੱਚ 8, ਬਿਹਾਰ ਵਿੱਚ 28 ਅਤੇ ਪੱਛਮੀ ਬੰਗਾਲ ਵਿੱਚ 4 ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਕਈ ਮਕਾਨ ਢਹਿ-ਢੇਰੀ ਹੋਏ ਹਨ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਹਨ। ਪੱਛਮੀ ਬੰਗਾਲ ’ਚ ਮਾਲਦਾ ਵਿਖੇ ਇੱਕ ਸਕੂਲ ਦੀ ਇਮਾਰਤ ਦੇ ਢਹਿ-ਢੇਰੀ ਹੋਣ ਨਾਲ 40 ਵਿਦਿਆਰਥੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

Send this to a friend