April 25, 2026 5:35 pm

ਆਪ ਦੀ ਮਹਾਰਾਸ਼ਟਰ ਇਕਾਈ ਨੇ ਕੇਜਰੀਵਾਲ ਅਗਵਾਈ ’ਚ ਦਿਖਾਈ ਇੱਕਜੁੱਟਤਾ

ਮੁੰਬਈ, 25 ਅਪ੍ਰੈਲ (ਪੀ. ਟੀ.)- ਆਮ ਆਦਮੀ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੀ ਕਾਰਜ ਸਮਿਤੀ ਨੇ ਸ਼ੁੱਕਰਵਾਰ ਨੂੰ ਪੁਣੇ ‘ਚ ਬੈਠਕ ਕੀਤੀ ਤੇ ਆਪਣੇ ਪਹਿਲਾਂ ਦੇ ਰੁੱਖ ਤੋਂ ਪਲਟਦੇ ਹੋਏ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਪ੍ਰਤੀ ਇੱਕਜੁੱਟਤਾ ਪ੍ਰਗਟ ਕੀਤੀ। ਇੱਕ ਸੂਤਰ ਨੇ ਦੱਸਿਆ ਕਿ ਕਮੇਟੀ ਦੇ ਮੈਂਬਰਾਂ ਨੇ ਗੁੜਗਾਂਵ ‘ਚ 14 ਅਪ੍ਰੈਲ ਨੂੰ ਪ੍ਰਸ਼ਾਂਤ ਭੂਸ਼ਨ ਤੇ ਯੋਗੇਂਦਰ ਯਾਦਵ ਵੱਲੋਂ ਬੁਲਾਈ ‘ਸਵਰਾਜ ਸੰਵਾਦ‘ ਰੈਲੀ ‘ਚ ਸ਼ਾਮਿਲ ਹੋਣ ਵਾਲਿਆਂ ਨੂੰ ਵੀ ਆੜੇ ਹੱਥੀਂ ਲਿਆ।
ਆਪ ਮਹਾਰਾਸ਼ਟਰ ਇਕਾਈ ਦੇ ਸੰਯੋਜਕ ਸੁਭਾਸ਼ ਵਾਰੇ ਨੇ ਇਹ ਬੈਠਕ ਬੁਲਾਈ ਸੀ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਚਾਰ ਅਸੰਤੁਸ਼ਟ ਨੇਤਾਵਾਂ ਨੂੰ ਪਾਰਟੀ ਤੋਂ ਕੱਢਣਾ ਮੰਦਭਾਗਾ ਹੈ। ਬੈਠਕ ‘ਚ ‘ਆਪ‘ ਦੇ 15 ‘ਚੋਂ 11 ਮੈਂਬਰਾਂ ਨੇ ਭਾਗ ਲਿਆ ਤੇ ਇਹ ਪੰਜ ਤੋਂ ਛੇ ਘੰਟੇ ਤਕ ਚਲੀ।

Send this to a friend