ਬੁਢਲਾਡਾ, 25 ਅਪ੍ਰੈਲ (ਅਮਿਤ ਜਿੰਦਲ, ਮਹਿਤਾ)- ‘ਪੰਜਾਬ ਅਤੇ ਕੇਦਰ ’ਚ ਅਕਾਲੀ-ਭਾਜਪਾ ਗੱਠਜੋੜ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਪੰਜਾਬ ਅੰਦਰ ਕਣਕ ਦੀ ਫਸਲ ਦੀ ਵਿਕਰੀ ਨਾ ਹੋਣਾ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਦਾ ਹੈ’ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਕਿਸਾਨ ਅਤੇ ਖੇਤ ਮਜਦੂਰ ਸੈਲ ਦੇ ਸੂਬਾ ਸਕੱਤਰ ਸ੍ਰ.ਜਨਕ ਸਿੰਘ ਗੰਢੂ ਨੇ ਅੱਜ ਬੋਹਾ, ਹਾਕਮ ਵਾਲਾ, ਆਲਮਪੁਰ ਮੰਦਰਾਂ, ਮਲਕੋ, ਰਿਉਦ ਕਲਾਂ, ਸ਼ੇਰਖਾਂ ਵਾਲਾ, ਬੀਰੇਵਾਲਾ ਡੋਗਰਾ ਆਦਿ ਅਨਾਜ ਮੰਡੀਆਂ ਚ ਕਣਕ ਦੀ ਫਸਲ ਨੂੰ ਲੈਕੇ ਕਈ-ਕਈ ਦਿਨਾਂ ਤੋ ਬੈਠੇ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਕੇਦਰ ਚ ਯੂ.ਪੀ.ਏ ਸਰਕਾਰ ਦੁਆਰਾ ਜਾਰੀ ਕੀਤੇ ਕਿਸਾਨ ਪੱਖੀ ਪ੍ਰੋਗਰਾਮਾਂ ਉਪਰ ਬੇਵਜਾ ਟਕੋਰਾ ਕਰਨ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੁਆਰਾ
ਦੇਸ਼ ਦਾ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਨੂੰ ਮੰਡੀਆਂ ਚ ਰੋਲਿਆ ਜਾ ਰਿਹਾ ਹੈ ਹੱਕਾਂ ਲਈ ਉੱਠਦੀ ਆਵਾਜ ਨੂੰ ਡੰਡੇ ਦੇ ਜੋਰ ਉਪਰ ਕੁਚਲਣ ਦੀਆਂ ਗੁੱਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।ਪਹਿਲਾਂ ਕਿਸਾਨ ਝੋਨੇ ਨੂੰ ਲੈਕੇ ਮੰਡੀਆਂ ਚ ਰੁਲਦੇ ਰਹੇ ਤੇ ਹੁਣ ਕਣਕ ਦੀ ਫਸਲ ਨਾਲ ਮੰਡੀਆਂ ਚ ਸੁੱਕਣੇ ਪਾ ਰੱਖੇ ਹਨ।ਸ੍ਰ.ਗੰਢੂ ਨੇ ਕਿਹਾ ਕਿ ਕੇਦਰ ਚ ਯੂਪੀਏ ਸਰਕਾਰ ਦੇ ਹੁੰਦਿਆਂ 10 ਸਾਲ ਤੱਕ ਇੱਕ ਵੀ ਕਿਸਾਨ ਨੂੰ ਆਪਣੀਆਂ ਫਸਲਾਂ ਦੇ ਮੰਡੀਕਰਨ ਲਈ ਕਿਸੇ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਨਹੀ ਕਰਨ ਪਿਆ।ਸ੍ਰ.ਗੰਢੂ ਨੇ ਕਿਹਾ ਕਿ ਇੱਕ ਹੀ ਦੇਸ਼ ਚ ਕੇਦਰ ਸਰਕਾਰ ਦੁਆਰਾ ਸੂਬਿਆਂ ਲਈ ਕਣਕ ਦੀ ਖਰੀਦ ਦੇ ਅਲੱਗ-ਅਲੱਗ ਪ੍ਰੋਗਰਾਮ ਜਾਰੀ ਕਰਨਾ ਵੀ ਆਪਣੇ ਆਪ ਗੁਝੀਆਂ ਰਮਜਾਂ ਹਨ।ਉਨਾਂ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਦੁਆਰਾ ਅਪਣਾਏ ਜਾ ਰਹੇ ਕਿਸਾਨ ਵਿਰੋਧੀ ਰਵੱਈਏ ਕਾਰਨ ਅੱਜ ਦੇਸ਼ ਦਾ ਕਿਸਾਨ ਆਰਥਿਕ ਮੰਦਹਾਲੀ ਦੀ ਦਲ-ਦਲ ਚ ਧੱਸ ਚੁੱਕਾ ਹੈ ਅਤੇ ਖੁਦਕੁਸ਼ੀਆਂ ਦਾ ਗ੍ਰਾਫ ਵਧਿਆ ਹੈ।ਉਨਾਂ ਉਨਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਲੋਟੂ ਟੋਲਾ ਕਰਾਰ ਦਿੰਦਿਆਂ ਕਿਹਾ ਕਿ ਅੱਛੇ ਦਿਨਾਂ ਦੇ ਸਬਜਬਾਗ ਦਿਖਾਕੇ ਵੋਟਾਂ ਵਟੋਰਨ ਵਾਲੇ ਅਕਾਲੀ-ਭਾਜਪਾ ਗੱਠਜੋੜ ਦੇਸ਼ ਦੇ ਇਤਿਹਾਸ ਚ ਅੱਜ ਤੱਕ ਦਾ ਸਭ ਤੋ ਗੈਰ-ਭਰੋਸੇਮੰਦ ਸੰਗਠਨ ਹੈ।ਉਨਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੀਆਂ ਮਾਰੂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਮੰਡੀਆਂ ਚ ਬੈਠੇ ਕਿਸਾਨਾਂ ਨਾਲ ਬਾਰਾਬਤਾ ਹਨ ਅਤੇ ਇਸ ਤੋ ਬਾਅਦ ਉਹ ਪਿੰਡਾਂ ਦੀਆਂ ਸੱਥਾਂ ਚ ਜਾਕੇ ਗੱਠਜੋੜ ਸਰਕਾਰ ਦੇ ਕਾਲੇ ਚਿੱਠੇ ਖੋਲਣਗੇ।ਇਸ ਮੌਕੇ ਉਨਾਂ ਨਾਲ ਹੋਰਨਾਂ ਤੋ ਇਲਵਾ ਮਲਕੀਤ ਸਿੰਘ,ਲਾਭ ਸਿੰਘ,ਜਰਨੈਲ ਸਿੰਘ,ਕੁਲਦੀਪ ਸਿੰਘ ਗੰਢੂ,ਦਵਿੰਦਰ ਸਿੰਘ ਉੱਡਤ,ਲਾਟ ਸਿੰਘ ਪਹਿਲਵਾਨ,ਮੁਖਤਿਆਰ ਸਿੰਘ,ਕਾਕਾ ਸਿੰਘ,ਪ੍ਰਦੀਪ ਕੁਮਾਰ ਆਦਿ ਵੀ ਹਾਜ਼ਰ ਸਨ।”