ਨਵੀਂ ਦਿੱਲੀ, 25 ਅਪ੍ਰੈਲ (ਪੀ. ਟੀ.)- ਦਿੱਲੀ ਪੁਲਿਸ ਦੇ ਭ੍ਰਿਸ਼ਟ ਪੁਲਿਸ ਕਰਮੀਆਂ ਦੇ ਖ਼ਿਲਾਫ਼ ਸਟਿੰਗ ਕਰ ਕੇ ਉਨ੍ਹਾਂ ’ਤੇ ਕਾਰਵਾਈ ਕਰਵਾਉਣ ਵਾਲੇ ਆਰਟੀਆਈ ਕਰਮਚਾਰੀ ਚੇਤਨ ਪ੍ਰਕਾਸ਼ ਸ਼ਰਮਾ ’ਤੇ ਬੀਤੀ ਰਾਤ ਕਰੀਬ 10 ਵਜੇ ਜਾਨਲੇਵਾ ਹਮਲਾ ਹੋਇਆ ਹੈ। ਚੇਤਨ ’ਤੇ ਹਮਲਾ ਡਾਬੜੀ ਇਲਾਕੇ ਦੇ ਵਿਸ਼ਵਾਸ ਪਾਰਕ ’ਚ ਉਨ੍ਹਾਂ ਦੇ ਘਰ ਦੇ ਕੋਲ ਹੋਇਆ।ਚੇਤਨ ਨੂੰ ਮਿਲਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਸਪਤਾਲ ਪੁੱਜੇ।ਸ਼ੁੱਕਰਵਾਰ ਰਾਤ ਕਰੀਬ 10 ਵਜੇ ਚੇਤਨ ਆਪਣੇ ਜਰਮਨ ਸ਼ੈਫਰਡ ਕੁੱਤੇ ਨੂੰ ਘੁਮਾਉਣ ਨਿਕਲੇ ਸਨ।ਇਸ ਦੌਰਾਨ ਹੀ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ।