ਸ੍ਰੀ ਅਨੰਦਪੁਰ ਸਾਹਿਬ, 24 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼)- ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ 3 ਗੱਡੀਆਂ ਨੀਲਧਾਰੀ ਸੰਪਰਦਾ ਦੇ ਮੁਖੀ ਸੰਤ ਸਤਨਾਮ ਸਿੰਘ ਵਲੋਂ ਤਖਤ ਸਾਹਿਬ ਨੂੰ ਭੇਂਟ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਂ 1 ਗੱਡੀ ਹੈਂਡੀਕੈਪਡਾਂ ਲਈ ਵਿਸ਼ੇਸ਼ ਤੌਰ ’ਤੇ ਬਣਾਈ ਗਈ ਹੈ ਜਿਸ ਵਿਚ ਵੀਲ ਚੇਅਰ ਰੱਖਣ ਦੀ ਵੀ ਸਹੂਲਤ ਹੈ। ਜਦੋ ਕਿ 2 ਗੱਡੀਆਂ ਬਜੁਰਗ ਸ਼ਰਧਾਲੂਆਂ ਲਈ ਤਿਆਰ ਕੀਤੀਆਂ ਗਈਆਂ ਹਨ। ਬਾਹਰਲੇ ਦੇਸ਼ ਤੋ ਵਿਸ਼ੇਸ਼ ਤੋਰ ਤੇ ਬਿਨਾਂ ਪ੍ਰਦੂਸ਼ਨ ਤੋ ਚੱਲਣ ਵਾਲੀਆਂ ਅਤੇ
ਤਕਰੀਬਨ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈਆਂ ਇਹ ਗੱਡੀਆਂ ਤਖਤ ਸਾਹਿਬ ਦੀ ਸਿੱਧੀ ਚੜਾਈ ਸੋਖਿਆਂ ਚੜਣ ਲਈ ਸ਼ੁਰੂ ਕਰ ਦਿਤੀਆਂ ਗਈਆਂ ਹਨ। ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਵਲੋਂ ਗੱਡੀਆਂ ਲੈ ਕੇ ਆਏ ਸੰਤ ਸਤਨਾਮ ਸਿੰਘ ਹੋਰਾਂ ਦੇ ਸ਼ਰਧਾਲੂਆਂ ਨੂੰ ਸਨਮਾਨਿਤ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮੀਤ ਸਕੱਤਰ ਜਗੀਰ ਸਿੰਘ, ਐਡੀਸ਼ਨਲ ਮੇੈਨੇਜਰ ਰਣਬੀਰ ਸਿੰਘ, ਅਮਨਦੀਪ ਸਿਘ, ਹਰਜਿੰਦਰ ਸਿੰਘ ਪੱਟੀ, ਖਜਾਨਚੀ ਕਰਮਜੀਤ ਸਿੰਘ, ਕੁਲਦੀਪ ਸਿੰਘ, ਸਰੂਪ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ ਫੋਜੀ ਆਦਿ ਹਾਜ਼ਰ ਸਨ।