ਨਵੀਂ ਦਿੱਲੀ/ਚੰਡੀਗੜ, 24 ਅਪ੍ਰੈਲ, (ਪੀ. ਟੀ.)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋ ਪੰਜਾਬ ਦੀਆਂ 6 ਪੰਚਾਇਤਾਂ, ਇਕ ਜ਼ਿਲ੍ਹਾ ਪ੍ਰੀਸ਼ਦ ਅਤੇ 2 ਬਲਾਕ ਸੰਮਤੀਆਂ ਨੂੰ ਅੱਜ ਵਿਗਿਆਨ ਭਵਨ, ਨਵੀ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦਸਿਆ ਕਿ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਮਾਨਸਾ ਜ਼ਿਲ੍ਹਾ ਪੰਚਾਇਤ ਨੂੰ 30 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ, ਦੋ ਬਲਾਕ ਸੰਮਤੀਆਂ ਬਲਾਚੋਰ (ਨਵਾਂ ਸ਼ਹਿਰ) , ਭਗਤਾ ਭਾਈਕਾ (ਬਠਿੰਡਾ) ਨੂੰ 20-20 ਲੱਖ ਰੁਪਏ ਪ੍ਰਤੀ, 6 ਗ੍ਰਾਮ ਪੰਚਾਇਤਾਂ ਤਾਮ ਕੋਟ (ਮਾਨਸਾ), ਹਰਨਾਮਪੁਰਾ (ਲੁਧਿਆਣਾ), ਤਲਵੰਡੀ ਸੰਘੇੜਾ (ਜਲੰਧਰ), ਆਦਮਪੁਰ (ਬਠਿੰਡਾ) ਅਤੇ ਹਰੀਗੜ੍ਹ (ਬਰਨਾਲਾ) ਨੂੰ 5-5 ਲੱਖ ਰੁਪਏ ਹਰੇਕ ਨੂੰ ਇਨਾਮ
ਰਾਸ਼ੀ ਦਿੱਤੀ ਗਈ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੂੰ ਵਧੀਆ ਕਾਰਗੁਜ਼ਾਰੀ ਲਈ ਰਾਜ ਭਰ ਵਿੱਚ’ ਪਹਿਲੇ ਸਥਾਨ ਲਈ ਚੁਣਿਆ ਗਿਆ ਹੈ। ਉਨ੍ਹਾਂ ਅਗੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਪੇਂਡੂ ਲੋਕਾਂ ਦੀ ਭਲਾਈ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਕਮਾਈ ਦੇ ਸਾਧਨ ਪੈਦਾ ਕਰਨੇ ਅਤੇ ਉਨ੍ਹਾਂ ਦੀ ਦੇਖ-ਰੇਖ ਦੇ ਕੰਮਾਂ ਬਦਲੇ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਅਗੇ ਦੱਸਿਆ ਕਿ ਪੰਚਾਇਤਾਂ ਨੂੰ ਸਵੱਛ ਭਾਰਤ ਮੁਹਿੰਮ, ਪਿੰਡਾਂ ਦੀ ਕਾਰਗੁਜ਼ਾਰੀ, ਸਫਾਈ ਸੈਮੀਨਾਰ, ਭਰੂਣ ਹਤਿਆਂ ਦੇ ਖਿਲਾਫ ਜਾਗੂਰਤਾ, ਸਮਾਜਿਕ ਬੁਰਾਈਆਂ ਆਪਸੀ ਏਕਤਾ ਅਤੇ ਪੰਚਾਇਤਾਂ ਦਾ ਸਾਰਾ ਰਿਕਾਰਡ ਅਤੇ ਕਾਰਗੁਜ਼ਾਰੀਆਂ ਸਦਕਾ ਇਹ ਸਨਮਾਨ ਦਿੱਤਾ ਗਿਆ ਹੈ।
ਸ. ਮਲੂਕਾ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਸ ਸਨਮਾਨ ’ਤੇ ਵਧਾਈ ਦਿਤੀ ਅਤੇ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਰਾਜ ਦੇ ਪਿੰਡਾਂ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕਰਨ ਲਈ ੳਪਰਾਲੇ ਕਰ ਰਹੀ ਹੈ ਤਾਂ ਕਿ ਪਿੰਡਾਂ ਦੇ ਲੋਕ ਸ਼ਹਿਰਾਂ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਸਕਣ । ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਮੁੱਚੇ ਵਿਕਾਸ ਦੇ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਸਮੇਂ ਅਨੁਸਾਰ ਸਰਕਾਰ ਵੱਲੋਂ’ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਤੇ ਨਵੀਆਂ ਸਕੀਮਾਂ ਪ੍ਰਦਾਨ ਕੀਤੀਆ ਜਾਣਗੀਆਂ।