ਨਵੀਂ ਦਿੱਲੀ, 21 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)- ਸਿੱਖ ਪੰਥ ਦੇ ਰੋਹ ਅੱਗੇ ਝੁਕਦਿਆਂ ਹੋਇਆ ਵਿਵਾਦਿਤ ਫਿਲਮ ਠਨਾਨਕ ਸ਼ਾਹ ਫਕੀਰੂ ਨੂੰ ਪ੍ਰੋਡਿਉਸਰ ਹਰਜਿੰਦਰ ਸਿੰਘ ਸਿੱਕਾ ਨੇ ਅਜ ਸੰਸਾਰ ਬਰ ਦੇ ਸਿਨੇਮਾ ਹਾਲ ਤੋਂ ਵਾਪਿਸ ਲੈਣ ਦਾ ਏਲਾਨ ਕਰ ਦਿੱਤਾ ਹੈ ਜਿਸ ਨਾਲ ਤਪ ਰਹੇ ਸਿੱਖ ਹਿਰਦਿਆਂ ਨੂੰ ਸ਼ਾਤਿ ਮਿਲ ਰਹੀ ਹੈ ਫਿਲਮ ਦੇ ਪ੍ਰੋਡਿਊਸਰ ਨੇ ਕਿਹਾ ਹੇ ਕਿ ਉਹ ਆਪਣੀ ਫਿਲਮ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉ¤ਤੇ ਬਣੀ ਇਹ ਫਿਲਮ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿਖਾਉਣ ਤੋਂ ਬਾਅਦ ਹੀ ਅੱਗੇ ਵਧ ਸਕੇਗੀ। ਫਿਲਮ ਦੇ ਮੰਗਲਵਾਰ ਨੂੰ ਚੱਲ ਰਹੇ ਸ਼ੋਅ ਤਾਂ ਦਿਖਾਏ ਜਾਣਗੇ ਪਰ ਇਸ ਤੋਂ ਬਾਅਦ ਇਹ ਫਿਲਮ ਹਟਾ ਲਈ
ਜਾਵੇਗੀ। ਇਹ ਫਿਲਮ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਦਾਰ ਅਤੇ ਉਨ੍ਹਾਂ ਦੀ ਪ੍ਰਭੂ ਭਗਤੀ ਦੇ ਵਿਸ਼ੇ ਨੂੰ ਲੈ ਕੇ ਬਣਾਈ ਗਈ ਹੈ। ਸਿੱਖ ਸੰਗਠਨਾਂ ਵੱਲੋਂ ਫਿਲਮ ’ਤੇ ਜਿੱਥੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਸੀ, ਉ¤ਥੇ ਹੀ ਐਸ ਜੀ ਪੀ ਸੀ ਨੇ ਵੀ ਇਸ ’ਤੇ ਤੁਰੰਤ ਪਾਬੰਦੀ ਲਗਾਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ। ਸਿੱਖ ਸੰਗਠਨ ਇਸ ਫ਼ਿਲਮ ’ਤੇ ਪਾਬੰਦੀ ਦੇ ਮਾਮਲੇ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਕਹਿ ਚੁੱਕੇ ਸਨ। ਮੁੱਖ ਤੌਰ ’ਤੇ ਇਸ ਦਾ ਵਿਰੋਧ ਕਰਨ ਵਾਲੇ ਸਿੱਖ ਨੇਤਾ ਇਸ ਗੱਲ ’ਤੇ ਇਤਰਾਜ਼ ਜਤਾ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ ਨੂੰ ਮਨੁੱਖੀ ਰੂਪ ਵਿਚ ਪੇਸ਼ ਕੀਤਾ ਗਿਆ ਹੈ, ਜੋ ਕਿ ਸਿੱਖ ਧਰਮ ਦੇ ਅਸੂਲਾਂ ਦੇ ਖਿਲਾਫ਼ ਹੈ, ਕਿਉਂਕਿ ਸਿੱਖ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣੇ ਬਾਅਦ ਸ਼ਬਦ ਗੁਰੂ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਸਿੱਖ ਧਰਮ ਵਿਚ ਕਿਸੇ ਵੀ ਤਰ੍ਹਾਂ ਦੀ ਮੂਰਤੀ ਪੂਜਾ ਤੇ ਸਿੱਖ ਗੁਰੂਆਂ ਦੀ ਨਕਲ ਕਰਨਾ ਸਿੱਖ ਮਰਿਆਦਾ ਦੇ ਖਿਲਾਫ਼ ਹੈ। ਇਸ ਦੌਰਾਨ ਤਿਹਾੜ ਜੇਲ੍ਹ ਵਿਚ ਅਜ ਭਾਈ ਹਵਾਰਾ ਅਤੇ ਭਾਈ ਭਿਉਰਾ ਨੇ ਇਸ ਗਲ ਦਾ ਪਤਾ ਲਗਣ ਦੇ ਖੁਸ਼ੀ ਜਾਹਿਰ ਕੀਤੀ ਹੈ ਤੇ ਉਨ੍ਹਾਂ ਸਮੂਹ ਦੇਸ਼ ਅਤੇ ਵਿਦੇਸ਼ ਦੀਆਂ ਜੱਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਅਸੀ ਇਸ ਫਿਲਮ ਦੇ ਖਿਲਾਫ ਇਕਜੁਟ ਹੋ ਕੇ ਰੋਸ ਮੁਜਾਹਰੇ ਅਤੇ ਧਰਨਿਆਂ ਦੇ ਨਾਲ ਮੋਰਚਾ ਸੰਭਾਲਿਆ ਹੈ ਉਹ ਕਾਬਿਲੇਤਾਰੀਫ ਹੈ ।