ਵਾਸ਼ਿੰਗਟਨ ਡੀਸੀ, 21 ਅਪ੍ਰੈਲ (ਗਿੱਲ)- ਅਕਾਲੀਆਂ ਵੱਲੋਂ ਲਗਾਤਾਰ ਮੀਟਿੰਗਾਂ ਅਤੇ ਉਪਰਾਲਿਆਂ ਸਦਕਾ ਪ੍ਰਵਾਸੀਆਂ ਨੂੰ ਧੂਰੀ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਜਿਸ ਕਰਕੇ ਨਤੀਜਾ ਅਕਾਲੀਆਂ ਦੇ ਖੇਮੇ ਵਿੱਚ ਹੋਇਆ।ਵਾਸ਼ਿੰਗਟਨ ਮੈਟਰੋਪੁਲਿਟਨ ਦੇ ਸੀਨੀਅਰ ਨੇਤਾ ਸ. ਹਰਜੀਤ ਸਿੰਘ ਹੁੰਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕੋ-ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਸੰਜੀਦਾ ਮਸਲਿਆਂ ਨੂੰ ਹੱਲ ਕਰਨ ਲਈ ਕਦਮ ਉਠਾ ਸਕਦੀ ਹੈ। ਇਸੇ ਕਰਕੇ ਹੀ ਧੂਰੀ ਦਾ ਨਤੀਜਾ ਕੋਈ ਹੈਰਾਨੀਜਨਕ ਨਹੀਂ ਹੈ ਸਗੋਂ ਪੰਜਾਬੀਆਂ ਵੱਲੋਂ ਲਿਆ ਗਿਆ ਸਾਰਥਿਕ ਕਦਮ ਹੈ ਅਤੇ
ਅਕਾਲੀ ਸਰਕਾਰ ਵੱਲੋਂ ਕੀਤੇ ਵਿਕਾਸ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਹੈ।ਵਰਨਣਯੋਗ ਹੈ ਕਿ ਪ੍ਰਵਾਸੀ ਅਕਾਲੀ ਦਲ ਜਿਥੇ ਵਧਾਈ ਦਾ ਪਾਤਰ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਮਿਹਨਤ ਅਤੇ ਵਿਕਾਸ ਦਾ ਨਤੀਜਾ ਪੂਰੀ ਜਿੱਤ ਦਾ ਸਾਰਥਿਕ ਕਦਮ ਹੈ। ਜਿਥੇ ਪ੍ਰਵਾਸੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਉ¤ਪ ਮੁੱਖ ਮੰਤਰੀ ਪੰਜਾਬ ਅਤੇ ਸਮੂਹ ਅਕਾਲੀ ਦਲ ਵਧਾਈ ਦਾ ਪਾਤਰ ਹੈ ਉਥੇ ਪ੍ਰਵਾਸੀਆਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ ਜਾਂਦੀ ਹੈ ਤਾਂ ਜੋ ਭਵਿੱਖ ਵਿੱਚ ਹੋਰ ਮਜ਼ਬੂਤ ਹੋ ਕੇ ਅਕਾਲੀ ਦਲਦੇ ਅਕਸ ਨੂੰ ਬੇਹਤਰ ਕੀਤਾ ਜਾ ਸਕੇ।