April 24, 2026 12:28 pm

ਹਾਫ਼ਿਜ਼ ਨੇ ਮੰਨਿਆ, ਘਾਟੀ ’ਚ ਪਾਕਿਸਤਾਨ ਦੀ ਮਦਦ ਨਾਲ ਚ¤ਲ ਰਿਹਾ ਜਿਹਾਦ

ਇਸਲਾਮਾਬਾਦ, 18 ਅਪ੍ਰੈਲ (ਪੀ. ਟੀ.)- ਅ¤ਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫ਼ਿਜ਼ ਸਈਅਦ ਨੇ ਖ਼ੁਲਾਸਾ ਕੀਤਾ ਹੈ ਕਿ ਪਾਕਿਸਤਾਨ ਸਰਕਾਰ ਤੇ ਪਾਕਿਸਤਾਨੀ ਫ਼ੌਜ ਕਸ਼ਮੀਰ ’ਚ ਵ¤ਖਵਾਦੀਆਂ ਦੀ ਮਦਦ ਕਰ ਰਹੀ ਹੈ।ਹਾਫ਼ਿਜ਼ ਦੇ ਮੁਤਾਬਿਕ ਕਸ਼ਮੀਰ ਨੂੰ ਆਜ਼ਾਦ ਕਰਵਾਉਣ ਲਈ ਪਾਕਿਸਤਾਨ ਦੀ ਮਦਦ ਨਾਲ ਜਿਹਾਦ ਚਲਾਇਆ ਜਾ ਰਿਹਾ ਹੈ। ਹਾਫ਼ਿਜ਼ ਸਈਅਦ ਨੇ ਇਹ ਖ਼ੁਲਾਸਾ ਇ¤ਕ ਪਾਕਿਸਤਾਨੀ ਟੀਵੀ ਚੈਨਲ ਨੂੰ ਦਿ¤ਤੇ ਇੰਟਰਵਿਊ ’ਚ ਕੀਤਾ ਹੈ।ਹਾਫ਼ਿਜ਼ ਦਾ ਕਹਿਣਾ ਹੈ ਕਿ ਜਿਹਾਦ ਦੇ ਜ਼ਰੀਏ ਹੀ ਕਸ਼ਮੀਰ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਹੈ।ਇਸ ਤੋਂ ਪਹਿਲਾਂ ਹਾਫ਼ਿਜ਼ ਸਈਦ ਨੇ ਸ੍ਰੀਨਗਰ ’ਚ ਭਾਰਤ ਵਿਰੋਧੀ ਰੈਲੀ ਕਰਨ ਵਾਲੇ ਤੇ ਪਾਕਿਸਤਾਨ ਦੇ ਸਮਰਥਨ ’ਚ ਨਾਅਰੇ ਲਗਾਉਣ ਵਾਲੇ ਮਸੱਰਤ ਆਲਮ ਦਾ ਖੁ¤ਲ੍ਹ ਕੇ ਸਮਰਥਨ ਕੀਤਾ ਸੀ।

Send this to a friend