ਨਵੀਂ ਦਿੱਲੀ, 20 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀਆਂ ਜਾਗਦੀਆਂ ਸਿੱਖ ਜੱਥੇਬੰਦੀਆਂ ਵਲੋਂ ਬੀਤੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਪ੍ਰਧਾਨਮੰਤਰੀ ਦੇ ਘਰ ਵਲ ਵਿਵਾਦਿਤ ਫਿਲਮ ਠਨਾਨਕ ਸ਼ਾਹ ਫਕੀਰੂ ਨੂੰ ਬੈਨ ਕਰਨ ਲਈ ਇਕ ਰੋਸ ਕਢਿਆ ਗਿਆ ਸੀ । ਦੁਪਿਹਰ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਦੀਆਂ ਸੰਗਤਾਂ ਇਕਠੀਆਂ ਹੋਈਆਂ ਸਨ ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਆ ਜਾ ਰਹੀਆਂ ਨੂੰ ਫਿਲਮ ਦੇ ਵਿਵਾਦਿਤ ਸੀਨਾਂ ਬਾਰੇ ਸੰਗਤਾਂ ਨੂੰ ਜਾਗਰਿਤ ਕੀਤਾ ੳਪਰੰਤ ਸੈਕੜੈਆਂ ਦੀ ਤਾਦਾਦ ਵਿਚ ਇਕਠੀਆਂ ਸੰਗਤਾਂ ਨੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਅਸਥਾਨ ਵਲ ਚਾਲੇ ਪਾਏ ਸਨ ।
ਰੋਸ ਮਾਰਚ ਨੂੰ ਦਿੱਲੀ ਦੇ ਧਰਨਾ ਸਥਲ ਜੰਤਰ ਮੰਤਰ ਦੇ ਪੁਲਿਸ ਥਾਣੇ ਪਾਰਲਿਅਮੈਂਟ ਸਟਰੀਟ ਤੇ ਬੈਰੀਕੇਡ ਲਗਾ ਕੇ ਪੁਲਿਸ ਬਲ ਵਲੋਂ ਰੋਕ ਲਿਆ ਗਿਆ ਸੀ । ਜਿਸ ਉਪਰੰਤ ਥਾਣੇ ਦੇ ਮੁੱਖੀ ਵਲੋਂ ਮਿਲੀਜੁਲੀ ਜੱਥੇਬੰਦੀਆਂ ਦੇ ਆਗੂਆਂ ਦਾ 11 ਮੈਬਂਰੀ ਵਫਦ ਪੁਲਿਸ ਬਸ ਵਿਚ ਬੈਠ ਕੇ ਪ੍ਰਧਾਨਮੰਤਰੀ ਮੋਦੀ ਦੇ ਨਿਵਾਸ ਅਸਥਾਨ 7 ਰੇਸ ਕੋਰਸ ਲੈ ਕੇ ਜਾਇਆ ਗਿਆ ਜਿੱਥੇ ਉਨ੍ਹਾਂ ਨੇ ਪ੍ਰਧਾਨਮੰਤਰੀ ਦੇ ਨਾਮ ਫਿਲਮ ਠਨਾਨਕ ਸ਼ਾਹ ਫਕੀਰੂ ਜੋ ਕਿ ਸਿੱਖ ਸਿਧਾਤਾਂ ਦੇ ਖਿਲਾਫ ਹੈ ਨੂੰ ਬੈਨ ਕਰਨ ਲਈ ਉਨ੍ਹਾਂ ਦੇ ਪੀ.ਏ ਨੂੰ ਮੈਮੋਰੰਡਮ ਦਿੱਤਾ ।
ਨਿਕਾਲੇ ਗਏ ਰੋਸ ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਯੂਥ ਆਗੂ ਗੁਰਪ੍ਰੀਤ ਸਿੰਘ ਜਾਗੋਵਾਲੇ, ਮਨੀਸ਼ ਸਿੰਘ, ਗੁਰਮੀਤ ਸਿੰਘ ਵਿਰਕ, ਜਸਵਿੰਦਰ ਸਿੰਘ, ਚਰਨਜੀਤ ਸਿੰਘ ਕੌਮੀ ਪਤਰਿਕਾ ਵਲੋਂ ਗੁਰਚਰਨ ਸਿੰਘ ਬੱਬਰ, ਜੂਝਾਰੂ ਖਾਲਸਾ ਦਲ ਵਲੋਂ ਦਲਜੀਤ ਸਿੰਘ ਅਤੇ ਯੁਨਾਇਟਿਡ ਸਿੱਖ ਮਿਸ਼ਨ ਵਲੋਂ ਸ਼ਿਵਇੰਦਰ ਸਿੰਘ ਅਤੇ ਹਰਮਿੰਦਰ ਸਿੰਘ ਹਾਜਿਰ ਸਨ ।