April 22, 2026 9:32 pm

ਪਿੰਡ ਖੁੱਡੀ ਕਲਾਂ ਦਾ ਸ਼ਹੀਦ ਪਰਿਵਾਰ ਯਾਦਗਾਰੀ ਗੇਟ ਵਿੱਦਿਅਕ ਸੰਸਥਾ ਦੀ ਮਸ਼ਹੂਰੀ ਦੀ ਭੇਟ ਚੜ੍ਹਿਆ

ਬਰਨਾਲਾ, 9 ਅਪ੍ਰੈਲ (ਸਤਬਚਨ/ਖੁੱਡੀ ਕਲਾਂ)- ਇੱਥੋਂ ਨੇੜਲੇ ਪਿੰਡ ਖੁੱਡੀ ਕਲਾਂ ਵਿਖੇ ਖਾੜਕੂਵਾਦ ਦੌਰਾਨ ਮਾਰੇ ਗਏ ਪੁਲਿਸ ਪਰਿਵਾਰਾਂ ਦੀ ਯਾਦ ਵਿੱਚ ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਉਸਾਰਿਆ ਯਾਦਗਾਰੀ ਗੇਟ ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਆਰੀਆ ਭੱਟ ਗਰੁੱਪ ਆਫ ਇੰਸਟੀਚਿਊਸ਼ਨਜ ਦੀ ਮਸ਼ਹੂਰੀ ਵਾਲੀ ਹੋਰਡਿੰਗ ਦੀ ਭੇਂਟ ਚੜ੍ਹ ਕੇ ਰਹਿ ਗਿਆ ਹੈ। ਦੱਸਣਯੋਗ ਹੈ ਕਿ ਉਸਾਰੀ ਸਮੇਂ ਗੇਟ ਦੇ ਬਿਲਕੁੱਲ  ਉ¤ਪਰ ਠਪੰਜਾਬ ਪੁਲਿਸ ਸ਼ਹੀਦ ਪਰਿਵਾਰ ਯਾਦਗਾਰੀ ਗੇਟੂ ਲਿਖਿਆ ਗਿਆ ਸੀ ਅਤੇ ਇਸ ਦਾ ਉਦਘਾਟਨ ਉਸ ਸਮੇਂ ਦੇ ਪੰਜਾਬ ਪੁਲਿਸ ਦੇ ਸੂਬਾ ਪੱਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਕੀਤਾ ਸੀ। ਪਰ ਹੁਣ ਉਕਤ ਵਿੱਦਿਅਕ ਸੰਸਥਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਉਕਤ ਲਿਖੇ ਅੱਖਰਾਂ ਉ¤ਪਰ ਆਪਣੀ ਸੰਸਥਾਂ ਦੀ ਮਸ਼ਹੂਰੀ ਕਰਦੀ ਵੱਡ ਆਕਾਰੀ ਹੋਰਡਿੰਗ ਲਗਾ ਕੇ ਇੱਕ ਤਰਾਂ ਨਾਲ ਗੇਟ ਦੀ ਹੋਂਦ ਹੀ ਮਿਟਾ ਦਿੱਤੀ ਹੈ। ਵਿੱਦਿਅਕ ਸੰਸਥਾਂ ਦੀ ਇਸ

ਕਾਰਵਾਈ ਨੂੰ ਲੈ ਕੇ ਜਿੱਥੇ ਸੰਬੰਧਿਤ ਪਰਿਵਾਰਾਂ ਦੇ ਮਨਾਂ ਵਿੱਚ ਰੋਸ ਹੈ,ਉ¤ਥੇ ਪਿੰਡ ਵਾਸੀ ਵੀ ਇਸ ਕਾਰਵਾਈ ਤੋਂ ਖਫਾ ਹਨ। ਇਸ ਸਮੁੱਚੇ ਮਾਮਲੇ ਸੰਬੰਧੀ ਜਦੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ। ਪਰ ਜੇਕਰ ਅਜਿਹਾ ਹੋਇਆ ਹੈ ਤਾਂ ਸੰਸਥਾਂ ਦੀ ਗਲਤੀ ਹੈ। ਜਦੋਂ ਇਸ ਸੰਬੰਧੀ ਜਿਲ੍ਹੇ ਦੇ ਐਸ.ਐਸ.ਪੀ. ਸ. ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਮਾਮਲੇ ਦੀ ਪੜਤਾਲ ਕਰਵਾ ਰਿਹਾ ਹਾਂ। ਪਿੰਡ ਵਾਸੀਆਂ ਦੀ ਮੰਗ ਹੈ ਕਿ ਯਾਦਗਾਰੀ ਗੇਟ ਦੀ ਹਸਤੀ ਨੂੰ ਬਹਾਲ ਰੱਖਣ ਲਈ ਸਭ ਤਰਾਂ ਦੀਆਂ ਹੋਰਡਿੰਗਜ ਹਟਵਾ ਕੇ ਅਤੇ ਰੰਗ ਰੋਗਨ ਵਗੈਰਾ ਕਰਵਾ ਕੇ ਗਟੇ ਨੂੰ ਨਵੀਂ ਰੰਗਤ ਦਿਤੀ ਜਾਵੇ ਅਤੇ ਭਵਿੱਖ ਵਿੱਚ ਗੇਟ ਉ¤ਪਰ ਹੋਰਡਿੰਗਜ ਨਾ ਲਗਾਉਣ ਦੀਆਂ ਹਦਾਇਤਾਂ ਕੀਤੀਆਂ ਜਾਣ।

Send this to a friend