ਪਟਿਆਲਾ, 9 ਅਪ੍ਰੈਲ (ਪੀ.ਟੀ)- ਹਜ਼ਾਰਾਂ ਗਜ਼ਟਿਡ ਅਫਸਰ ਭਰਤੀ ਕਰਨ ਸਮੇਤ ਕਰੋੜਾਂ ਵਿੱਚ ਖੇਡਦਾ ਰਿਹਾ ਰਵਿੰਦਰ ਪਾਲ ਸਿੰਘ ਉਰਫ ਰਵੀ ਸਿੱਧੂ (ਸਾਬਕਾ ਚੇਅਰਮੈਨ ਪੀਪੀਐਸਸੀ) ਨੂੰ ਹੁਣ ਜੇਲ੍ਹ ਵਿੱਚ ਹੋਰ ਕੈਦੀਆਂ ਵਾਂਗ ਕੰਮ ਕਰਨਾ ਪਵੇਗਾ। ਉਸ ਨੂੰ ਰੋਜ਼ਾਨਾ 25 ਤੋਂ 35 ਰੁਪਏ ਦਿਹਾੜੀ ਮਿਲਿਆ ਕਰੇਗੀ।ਉਂਜ ਪਹਿਲੇ ਤਿੰਨ ਮਹੀਨੇ ਭਾਵੇਂ ਕੰਮ ਕਰਨਾ ਪਵੇਗਾ, ਪਰ ਪੈਸਾ ਕੋਈ ਨਹੀਂ ਮਿਲੇਗਾ ਕਿਉਂਕਿ ਇਹ ਟਰੇਨਿੰਗ ਪੀਰੀਅਡ ਹੁੰਦਾ ਹੈ।ਰਵੀ ਸਿੱਧੂ ਨੂੰ 13 ਸਾਲ ਪੁਰਾਣੇ ਕੇਸ ਵਿੱਚ ਪਟਿਆਲਾ ਦੀ ਅਦਾਲਤ ਵੱਲੋਂ ਸੱਤ ਸਾਲਾਂ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਾਲ ਹੀ ਇਕ ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਗਿਆ ਹੈ।