April 22, 2026 4:29 pm

ਕੈਂਥ ਨਾਲ ਅਫਸੋਸ ਕਰਨ ਜਾਖੜ, ਪ੍ਰਨੀਤ ਕੌਰ ਤੇ ਹੋਰ ਆਗੂ ਪੁੱਜੇ

ਬੰਗਾ, 8 ਅਪ੍ਰੈਲ (ਹਰਮਿੰਦਰ ਸਿੰਘ)- ਕਾਂਗਰਸ ਆਗੂ ਅਤੇ ਸਾਬਕਾ ਐਮ ਪੀ ਸਤਨਾਮ ਸਿੰਘ ਕੈਂਥ ਨਾਲ ਉਨ੍ਹਾਂ ਦੀ ਮਾਤਾ ਬੀਬੀ ਭਾਗੋ ਜੀ ਦੇ ਅਕਾਲ ਚਲਾਣੇ ਦਾ ਅਫਸੋਸ ਕਰਨ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ, ਸਾਬਕਾ ਕਂੇਦਰੀ ਵਜ਼ੀਰ ਮਹਾਰਾਣੀ ਪ੍ਰਨੀਤ ਕੌਰ ਸਮੇਤ ਕਈ ਕਾਂਗਰਸ ਆਗੂ ਪਿੰਡ ਸੋਤਰਾਂ ਪੁੱਜੇ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਲਈ ਸਤਨਾਮ ਸਿੰਘ ਕੈਂਥ ਦੀਆਂ ਸੇਵਾਵਾਂ ਲਈ ਉਨ੍ਹਾਂ ਦੀ ਮਾਤਾ ਜੀ ਦਾ ਬਹੁਤ ਵੱਡਾ ਯੋਗਦਾਨ  ਰਿਹਾ ਹੈ ਅਤੇ ਮਾਤਾ ਭਾਗੋ ਜੀ ਦਾ ਮਿਲਾਪੜਾ ਸੁਭਾਅ ਪਰਿਵਾਰ ਅਤੇ ਪਾਰਟੀ ਨੂੰ ਹਮੇਸ਼ਾ ਯਾਦ ਰਹੇਗਾ। ਅੱਜ ਆਏ ਆਗੂਆਂ ’ਚ ਕਾਂਗਰਸ ਦੇ ਵਿਧਾਇਕ ਜਗਮੋਹਣ ਸਿੰਘ ਕੰਗ, ਤਰਲੋਚਨ ਸਿੰਘ ਸੂੰਢ, ਗੁਰਜੀਤ ਸਿੰਘ ਰਾਣਾ, ਗੁਰਇਕਬਾਲ ਕੌਰ, ਹਰਦਿਆਲ ਸਿੰਘ ਕੰਬੋਜ, ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ, ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ ਆਦਿ ਸ਼ਾਮਲ ਸਨ।

ਆਏ ਆਗੂਆਂ ਨੇ ਸ਼੍ਰੀ ਕੈਂਥ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਾਰਟੀ ਇਸ ਦੁੱਖ ਦੀ ਘੜੀ ’ਚ ਉਨ੍ਹਾਂ ਦੇ ਨਾਲ ਹੈ। ਸ਼੍ਰੀ ਕੈਂਥ ਨੇ ਦੱਸਿਆ ਕਿ ਮਾਤਾ ਭਾਗੋ ਦੀ ਅੰਤਿਮ ਅਰਦਾਸ 12  ਅਪਰੈਲ ਨੂੰ ਪਿੰਡ ਸੋਤਰਾਂ ਵਿਖੇ  ਹੋਵੇਗੀ।

Send this to a friend