ਨਵੀਂ ਦਿੱਲੀ, 8 ਅਪ੍ਰੈਲ (ਪੀ.ਟੀ.)- ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਾਰਟੀ ਦੇ ਇਕ ਸਮਰਥਕ ਵਲੋਂ ਅਰਵਿੰਦ ਕੇਜਰੀਵਾਲ ਤੋਂ ਨੀਲੀ ਵੈਗਨ-ਆਰ ਕਾਰ ਮੰਗਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਤੋਂ ਲੋਗੋ ਵੀ ਵਾਪਸ ਮੰਗਿਆ ਜਾ ਰਿਹਾ ਹੈ। ਪਾਰਟੀ ਦੇ ਇਕ ਕਾਰਜਕਰਤਾ ਨੇ ਲੋਗੋ ਵਾਪਿਸ ਕਰਨ ਦੀ ਮੰਗ ਕੀਤੀ ਹੈ।ਆਮ ਆਦਮੀ ਪਾਰਟੀ ਦਾ ਲੋਗੋ ਬਣਾਉਣ ਦਾ ਦਾਅਵਾ ਕਰਨ ਵਾਲੇ ਕਾਰਜਕਰਤਾ ਸੁਨੀਲ ਲਾਲ ਨੇ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖਤ ਲਿਖ ਕੇ ਮੰਗ ਕੀਤੀ ਹੈ ਕਿ ਉਸ ਵਲੋਂ ਬਣਾਏ ਗਏ ਲੋਗੋ ਦਾ ਇਸਤੇਮਾਲ ਕਰਨਾ ਬੰਦ ਕੀਤਾ ਜਾਵੇ। ਸੁਨੀਲ ਨੇ ਕਿਹਾ ਹੈ ਕਿ ਇਹ ਉਸ ਦੀ ਬੌਧਿਕ ਜਾਇਦਾਦ ਹੈ ਇਸ ਲਈ ਉਹ ਉਸ ਨੂੰ ਵਾਪਸ ਕਰ ਦਿੱਤੀ ਜਾਵੇ। ਸੁਨੀਲ ਨੇ ਕੇਜਰੀਵਾਲ ਨੂੰ ਖਤ ਲਿਖ ਕੇ ਕਿਹਾ ਹੈ ਕਿ ਉਹ ਹੁਣ ਪਾਰਟੀ ‘ਚ ਨਹੀਂ ਰਹਿਣਾ ਚਾਹੁੰਦਾ ਇਸ ਲਈ
ਉਨ੍ਹਾਂ ਦਾ ਅਸਤੀਫ਼ਾ ਵੀ ਮਨਜ਼ੂਰ ਕੀਤਾ ਜਾਵੇ।