April 22, 2026 4:33 pm

ਧੂਰੀ ਜ਼ਿਮਨੀ ਚੋਣ ਲਈ ਅੱਜ ਸ਼ਾਮ ਹੋਵੇਗਾ ਪ੍ਰਚਾਰ ਸਮਾਪਤ

ਚੰਡੀਗੜ੍ਹ, 8 ਅਪ੍ਰੈਲ (ਪੀ.ਟੀ.)- ਸ੍ਰੀ ਵੀ ਕੇ ਸਿੰਘ ਮੁੱਖ ਚੋਣ ਅਫਸਰ ਨੇ ਅੱਜ  ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 107-ਧੂਰੀ ਵਿੱਚ ਉਪ ਚੋਣਾਂ 11 ਅਪ੍ਰੈਲ ਨੂੰ ਹੋ ਰਹੀਆਂ ਹਨ। ਇਸ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪ੍ਰਚਾਰ ਪੋ¦ਿਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਬੰਦ ਹੋ ਜਾਂਦਾ ਹੈ ਇਸ ਲਈ ਕੋਈ ਵੀ ਪਾਰਟੀ 9 ਅਪ੍ਰੈਲ ਨੂੰ ਸ਼ਾਮ 6.00 ਵਜੇ ਤੋਂ ਬਾਅਦ ਆਪਣਾ ਜਨਤਕ ਪ੍ਰਚਾਰ ਨਹੀਂ ਕਰ ਸਕੇਗੀ  ਅਤੇ ਹੁਣ ਉਮੀਦਵਾਰ ਘਰੋ ਘਰੀ ਜਾਕੇ ਹੀ ਪ੍ਰਚਾਰ ਕਰ ਸਕਣਗੇ। ਉਨ੍ਹਾਂ ਇਹ ਵੀ ਦਸਿਆ ਕਿ ਜਿਲਾ ਸੰਗਰੂਰ ਅਤੇ ਵਿਸ਼ੇਸ਼ ਕਰਕੇ ਧੂਰੀ ਵਿਚ ਚੋਣ ਮੁਕੰਮਲ ਹੋਣ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਅਤੇ ਪੋਲਿੰਗ ਵਾਲੇ ਇਲਾਕਿਆਂ ਨੂੰ ਪਹਿਲਾਂ ਹੀ ਤੰਬਾਕੂ ਮੁਕਤ ਐਲਾਨਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਚੋਣ ਹਲਕੇ ਤੋਂ ਬਾਹਰਲੇ ਆਏ ਪ੍ਰਚਾਰਕ ਨੂੰ ਵੀ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮਿਤੀ 9 ਅਪ੍ਰੈਲ ਨੂੰ ਸ਼ਾਮ 5 ਵਜੇ ਤੋਂ ਬਾਅਦ ਕੋਈ ਪ੍ਰਚਾਰ ਨਾ ਕੀਤਾ ਜਾਵੇ ਅਤੇ ਨਾ

ਹੀ ਚੋਣ ਹਲਕੇ ਤੋਂ ਕੋਈ ਸਿਆਸੀ ਆਗੂ ਜਾਂ ਬਾਹਰਲਾ ਵੋਟਰ ਚੋਣ ਹਲਕੇ ਵਿੱਚ ਨਾ ਠਹਿਰੇ।

Send this to a friend