April 22, 2026 4:25 pm

ਹੁਣ 33 ਫ਼ੀਸਦੀ ਫ਼ਸਲ ਨੁਕਸਾਨ ’ਤੇ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ : ਮੋਦੀ

ਪ੍ਰਧਾਨ ਮੰਤਰੀ ਵੱਲੋਂ ਮੁਦਰਾ ਬੈਂਕ ਦੀ ਸ਼ੁਰੂਆਤ
images ਨਵੀਂ ਦਿ¤ਲੀ, 8 ਅਪ੍ਰੈਲ (ਪੀ.ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਤ¤ਕ 50 ਫ਼ੀਸਦੀ ਤੋਂ ਵ¤ਧ ਫ਼ਸਲ ਨੁਕਸਾਨ ਹੋਣ ’ਤੇ ਮੁਆਵਜ਼ਾ ਮਿਲਿਆ ਕਰਦਾ ਸੀ ਪਰ ਹੁਣ ਸਰਕਾਰ ਨੇ ਤੈਅ ਕੀਤਾ ਹੈ ਕਿ 33 ਫ਼ੀਸਦੀ ਫ਼ਸਲ ਦਾ ਨੁਕਸਾਨ ਹੋਣ ’ਤੇ ਮੁਆਵਜ਼ਾ ਦਿ¤ਤਾ ਜਾਵੇਗਾ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜ਼ੇ ਨੂੰ 1.5 ਗੁਣਾ ਵਧਾਉਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦ¤ਸਿਆ ਕਿ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਬੇਮੌਸਮੀ ਬਾਰਸ਼ ਤੋਂ ਪ੍ਰਭਾਵਿਤ ਕਿਸਾਨਾਂ ਦੇ ਕਰਜ਼ ਦਾ ਪੁਨਰਗਠਨ ਕਰਨ। ਬੀਮਾ ਕੰਪਨੀਆਂ ਨੂੰ ਵੀ ਉਨ੍ਹਾਂ ਦੇ ਦਾਅਵਿਆਂ ਦਾ ਨਿਪਟਾਨ ਸਰਗਰਮੀ ਨਾਲ ਕਰਨ ਨੂੰ ਕਿਹਾ ਗਿਆ ਹੈ। ਨਵੀਂ ਦਿ¤ਲੀ ’ਚ ਮੁਦਰਾ ਬੈਂਕ ਦੀ ਸ਼ੁਰੂਆਤ ਦੇ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ

ਸਰਕਾਰ ਕਿਸਾਨਾਂ ਦੀ ਮਦਦ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਦਰਾ ਬੈਂਕ ਨਾਲ ਛੋਟੇ ਕਾਰੋਬਾਰੀਆਂ ਨੂੰ ਕਾਫ਼ੀ ਲਾਭ ਪਹੁੰਚੇਗਾ। ਮੁਦਰਾ ਬੈਂਕ ਗਰੀਬਾਂ ਦੇ ਹੁਨਰ ਨੂੰ ਮਦਦ ਦੇਵੇਗਾ। ਨਾਲ ਹੀ ਛੋਟੇ ਕਰਜ਼ ਦੇਣ ਦਾ ਕੰਮ ਵੀ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬਾਂ ਦਾ ਇਮਾਨ ਹੀ ਉਨ੍ਹਾਂ ਦੀ ਪੂੰਜੀ ਹੈ। ਲੋਕਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਤਰਜੀਹ ਹੈ।

Send this to a friend