ਗੁਲਮਰਗ , 6 ਅਪ੍ਰੈਲ (ਪੀ.ਟੀ.)- ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇਸ਼ ਦੇ ਕਿਸੇ ਵੀ ਹੋਰ ਰਾਜ ਦੀ ਤਰ੍ਹਾਂ ਸ਼ਾਂਤੀਪੂਰਨ ਹੈ।ਇ¤ਥੋਂ ਦਾ ਮਾਹੌਲ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ।ਇ¤ਥੇ ਕਾਨੂੰਨ- ਵਿਵਸਥਾ ਦੇਸ਼ ਦੇ ਕਈ ਰਾਜਾਂ ਦੇ ਮੁਕਾਬਲੇ ਬਿਹਤਰ ਹੈ। ਉ¤ਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸਥਿਤ ਇ¤ਕ ਮਸ਼ਹੂਰ ਰਿਜ਼ਾਰਟ ’ਚ ਸੰਬੋਧਿਤ ਕਰਦੇ ਹੋਏ ਮੁ¤ਖ ਮੰਤਰੀ ਨੇ ਉਪਰੋਕਤ ਗ¤ਲਾਂ ਕਹੀਆਂ।ਸਈਅਦ ਨੇ ਕਿਹਾ ਕਿ ਰਾਜ ਬਦਲਾਅ ਦੀ ਕਗਾਰ ’ਤੇ ਹੈ ਤੇ ਵਿਕਾਸ ਦੇ ਜ਼ਰੀਏ ਸ਼ਾਂਤੀ ਬਣਾਈ ਰ¤ਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।