ਚੰਡੀਗੜ੍ਹ, 22 ਮਾਰਚ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਨਵਰਾਤੇ ਪਰਵ ਦੇ ਦੂਜੇ ਨਵਰਾਤੇ ਮੌਕੇ ਪੰਚਕੂਲਾ ਦੇ ਸ੍ਰੀ ਮਾਤਾ ਮਨਸਾ ਦੇਵੀ ਦਰਬਾਰ ਵਿਚ ਮਹਾਮਾਈ ਦੇ ਚਰਨਾਂ ਵਿਚ ਮੱਥਾ ਟੇਕਿਆ ਅਤੇ ਮਾਤਾ ਦੇ ਦਰਸ਼ਨ ਕੀਤੇ ਤੇ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੰਦਰ ਵਿਚ ਸਥਿਤ ਯਗਸ਼ਾਲਾ ਵਿਚ ਪੂਜਾ ਤੇ ਘਟ ਸਥਾਪਨ ਵਿਚ ਹਿੱਸਾ ਲਿਆ ਅਤੇ ਹਵਨਕੁੰਡ ਵਿਚ ਆਹੂਤੀਆਂ ਪਾਈ। ਇਸ ਮੌਕੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਨਵਰਾਤਿਆਂ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਾਤਾ ਦੀ ਅਸੀਮ ਕ੍ਰਿਪਾ ਨਾਲ ਸ਼ਰਧਾਲੂਆਂ ਵਿਚ ਅਮਨ ਚੈਨ ਤੇ ਸ਼ਾਂਤੀ ਬਣੀ ਰਹੇ ਅਤੇ ਉਨ੍ਹਾਂ ਦਾ ਜੀਵਨ ਖੁਸ਼ਹਾਲੀ ਨਾਲ ਭਰਿਆ ਰਹੇ। ਮੁੱਖ ਮੰਤਰੀ ਦੇ ਨਾਲ ਪੰਚਕੂਲਾ ਦੇ ਵਿਧਾਇਕ ਸ੍ਰੀ ਗਿਆਨ ਚੰਦ ਗੁਪਤਾ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵਿਮਲਾ ਗੁਪਤਾ, ਕਮਲ ਅਵਸਥੀ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਨੀਲਮ ਅਵਸਥੀ ਨੇ ਵੀ ਮਹਾਮਾਈ ਦੇ ਚਰਨਾਂ
ਵਿਚ ਪੂਜਾ ਅਰਚਨਾ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਅੱਜ ਨਵਰਾਤੇ ਪਰਵ ਦੇ ਮੌਕੇ ਨਵਰਾਤੇ ’ਤੇ ਮਾਤਾ ਮਨਸਾ ਦੇਵੀ ਦੇ ਮੰਦਰ ਵਿਚ ਪੂਜਾ ਅਰਚਨਾ ਕੀਤੀ ਹੈ ਅਤੇ ਹਰਿਆਣਾ ਦੀ ਜਨਤਾ ਦੇ ਹਿੱਤਾਂ ਦੀ ਕਾਮਨਾ ਕੀਤੀ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਸੂਬੇ ਵਿਚ ਮੀਂਹ ਅਤੇ ਜ਼ਿਆਦਾ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਭਰਪਾਈ ਦੀ ਪ੍ਰਰਥਨਾ ਕੀਤੀ ਤੇ ਇਸ ਸਬੰਧੀ ਸਰਕਾਰ ਵਿਚਾਰ ਕਰੇਗੀ। ਉਨ੍ਹਾਂ ਇਸ ਨਵਰਾਤੇ ਮੇਲੇ ਦੇ ਰਾਹੀਂ ਸੂਬਾ ਵਾਸੀਆਂ ਨੂੰ ਪ੍ਰੇਮ ਤੇ ਪਿਆਰ ਨਾਲ ਅੱਗੇ ਵੱਧ ਦਾ ਸੰਦੇਸ਼ ਮਿਲੇਗਾ। ਉਨ੍ਹਾਂ ਸੂਬਾ ਵਾਸੀਆਂ ਦੇ ਸੁਖੀ ਰਹਿਣ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਸ਼ੁਭਕਾਮਨਾਵਾਂ ਦਿੱਤੀ। ਮੁੱਖ ਮੰਤਰੀ ਨੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੂਬੇ ਵਿਚ ਕੁਦਰਤੀ ਤੌਰ ’ਤੇ ਫਸਲਾਂ ਦਾ ਨੁਕਸਾਨ ਹੋਇਆ ਹੈ ਅਤੇ ਜੋ ਵੀ ਕਿਸਾਨਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਨ ਆਉਣਗੇ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੇ ਆਗੂ ਵੀ ਛੇਤੀ ਸੂਬੇ ਵਿਚ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਇਨਾ ਕਰਨ ਵਾਲੇ ਹਨ ਅਤੇ ਇਸ ਸਬੰਧੀ ਅਸੀਂ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ ਤਾਂ ਕਿ ਉਹ ਆਉਣ ਅਤੇ ਮੁਆਇਨਾ ਕਰਕੇ ਹਰਿਆਣਾ ਦੀ ਜਨਤਾ ਨੂੰ ਸਹਿਯੋਗ ਕਰਨ। ਮੁੱਖ ਮੰਤਰੀ ਨੇ ਇਕ ਹੋਰ ਪ੍ਰਸ਼ਨ ਦੇ ਉਤਰ ਵਿਚ ਕਿਹਾ ਕਿ ਅੱਜ ਮੈਂ ਕੰਨਿਆ ਪੂਜਨ ਕੀਤਾ ਹੈ ਅਤੇ ਇਸ ਵਿਚ ਸਾਡੀ ਸ਼ਰਧਾ ਹੈ ਅਤੇ ਮਾਂ ਸ਼ਕਤੀ ਨੂੰ ਆਦਰ ਨਾਲ ਦੇਖਦੇ ਹਾਂ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਰਿਆਣਾ ਤੋਂ ਦੇਸ਼ਭਰ ਵਿਚ ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਚਲਾਇਆ ਗਿਆ ਹੈ ਉਸ ਵਿਚ ਹਰਿਆਣਾ ਨੂੰ ਵਿਸ਼ੇਸ਼ ਪਹਿਲ ਦਿੱਤੀ ਹੈ ਤਾਂ ਕਿ ਕੰਨਿਆ ਭਰੂਣ ਹੱਤਿਆ ’ਤੇ ਰੋਕ ਲਗਾਈ ਜਾ ਸਕੇ।