ਮੁੱਖ ਮੰਤਰੀ ਪਿੰਡ ਸ਼ਾਹਪੁਰ ਵਿਚ ਬਣੇ ਥਰੀ ਪਾਊਂਡ ਸਿਸਟਮ ਦੀ ਵਿਵਸਥਾ ਦੇਖਣ ਪਹੁੰਚੇ

ਚੰਡੀਗੜ੍ਹ, 22 ਮਾਰਚ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਜ਼ਿਲ੍ਹਾ ਕਰਨਾਲ ਦੇ ਪਿੰਡ ਸ਼ਾਹਪੁਰ ਵਿਚ ਬਣੇ ਥਰੀ ਪਾਊਂਡ ਸਿਸਟਮ ਦੀ ਵਿਵਸਥਾ ਦੇਖਣ ਪਹੁੰਚੇ। ਮੁੱਖ ਮੰਤਰੀ ਨੇ ਥਰੀ ਪਾਊਂਡ ਸਿਸਟਮ ਦੀ ਵਿਵਸਥਾ ਦੇਖਕੇ ਡਿਪਟੀ ਕਮਿਸ਼ਨਰ ਕਰਨਾਲ ਸਮੇਤ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਅਤੇ ਗ੍ਰਾਮ ਨਿਵਾਸੀਆਂ ਨਾਲ ਖੁੱਲ੍ਹਕੇ ਗੱਲਬਾਤ ਕੀਤੀ ਅਤੇ ਥਰੀ ਪਾਊਂਡ ਸਿਸਟਮ ਦੇ ਲਾਭ ਸਬੰਧੀ ਗ੍ਰਾਮ ਵਾਸੀਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਮੰਤਰੀ ਨੇ ਲਗਭਗ ਅੱਧਾ ਘੰਟਾ ਪਿੰਡ ਸ਼ਾਹਪੁਰ ਵਿਚ ਥ੍ਰੀ ਪਾਊਂਡ ਸਿਸਟਮ ਨੂੰ ਹੋਰ ਵਧੀਆ ਬਣਾਉਣ ਸਬੰਧੀ ਵਿਸ਼ੇ ’ਤੇ ਅਧਿਕਾਰੀਆਂ ਦੇ ਨਾਲ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਕਿਹਾ ਕਿ ਥ੍ਰੀ ਪਾਊਡ ਸਿਸਟਮ ਨੂੰ ਫਾਈਵ ਪਾਊਡ ਸਿਸਟਮ ਵਿਚ ਬਦਲੀ ਕਰਕੇ ਹੋਰ ਵਧੀਆ ਪ੍ਰਬੰਧ ਹੋ ਸਕਦਾ ਹੈ ਤਾਂ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਪਿੰਡ ਦੀ ਮਹਿਲਾ ਸਰਪੰਚ ਨਿਰਮਲਾ ਦੇਵੀ ਨਾਲ ਪਿੰਡ ਪੰਚਾਇਤ ਦੀ ਆਮਦਨ ਬਣਾਉਣ ਸਬੰਧੀ ਵਿਸ਼ੇ ’ਤੇ ਵੀ ਗੱਲ ਕੀਤੀ।

Send this to a friend