ਨਵੀਂ ਦਿੱਲੀ, 21 ਮਾਰਚ (ਪੀ. ਟੀ.)- ਸਰਕਾਰ ਨੇ ਹਾਲ ਹੀ ’ਚ ਕੋਲਾ ਬਲਾਕਾਂ ਦੀ ਨਿਲਾਮੀ ’ਚ ਗੰਢ-ਤੁਪ ਦੀਆਂ ਅਟਕਲਾਂ ਵਿਚਕਾਰ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਅਤੇ ਬਾਲਕੋ ਦੀਆਂ ਬੋਲੀਆਂ ਖਾਰਜ ਕਰ ਦਿੱਤੀਆਂ ਹਨ। ਸਰਕਾਰ ਹਾਲ ਹੀ ‘ਚ ਨਿਲਾਮ ਕੀਤੇ ਗਏ 9 ਕੋਲ ਬਲਾਕਾਂ ਦੀਆਂ ਬੋਲੀਆਂ ਦਾ ਦੁਬਾਰਾ ਨਿਰੀਖਣ ਕਰ ਰਹੀ ਸੀ। ਇਨ੍ਹਾਂ ‘ਚ ਉਹ ਬਲਾਕ ਵੀ ਸ਼ਾਮਲ ਹਨ ਜਿੱਥੇ ਜਿੰਦਲ ਸਟੀਲ ਐਂਡ ਪਾਵਰ ਤੇ ਬਾਲਕੋ ਸਭ ਤੋਂ ਵੱਧ ਬੋਲੀ ਲਗਾਉਣ ਵਾਲਿਆਂ ਦੇ ਰੂਪ ‘ਚ ਉੱਭਰੇ। ਕੋਲਾ ਸਕੱਤਰ ਨੇ ਕਿਹਾ ਹੈ ਕਿ ਸਰਕਾਰ ਨੇ 9 ਕੋਲਾ ਬਲਾਕਾਂ ਦੀਆਂ ਬੋਲੀਆਂ ਦੇ ਸਿਲਸਿਲੇ ‘ਚ ਫੈਸਲਾ ਲਿਆ ਹੈ।