April 20, 2026 3:53 am

ਸਰਕਾਰ ਦੇ ਨੋਟੀਫੀਕੇਸ਼ਨ ਤੋਂ ਬਾਅਦ ਹੀ ਬੁੱਚੜਖਾਨੇ ਦੇ ਖ਼ਿਲਾਫ ਚੱਲ ਰਿਹਾ ਸੰਘਰਸ਼ ਕੀਤਾ ਜਾਵੇਗਾ ਖ਼ਤਮ

Page-1_28 ਸੰਗਰੂਰ, 20 ਮਾਰਚ (ਹਰਜੀਤ ਸਿੰਘ ਹਸਨਪੁਰੀ)- ਬੁੱਚੜਖਾਨੇ ਦੇ ਖ਼ਿਲਾਫ ਪਿੰਡ ਘਨੌਰੀ ਕਲਾਂ ਦੇ ਵਿੱਚ ਲਗਾਤਾਰ ਲੋਕ ਧਰਨਾ ਦੇ ਰਹੇ ਹਨ ਅਤੇ ਸੰਘਰਸ਼ ਕਰ ਰਹੇ ਹਨ।ਭਾਵੇਂ ਵਿਧਾਨ ਸਭਾ ਦੇ ਵਿੱਚ ਇਸ ਗੱਲ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਬੁੱਚੜਖਾਨਾ (ਫੂਡ ਪ੍ਰੋਸੈਸਿੰਗ ਉਦਯੋਗ) ਦੀ ਉਸਾਰੀ ਚਾਲੂ ਨਹੀਂ ਕੀਤੀ ਜਾਵੇਗੀ। ਪਰੰਤੂ ਲੋਕਾਂ ਦੀ ਮੰਗ ਹੈ ਕਿ ਜਿੰਨਾ ਚਿਰ ਸਰਕਾਰ ਨੋਟੀਫਿਕੇਸ਼ਨ ਨਹੀਂ ਕਰਦੀ ਓਨਾ ਚਿਰ ਸੰਘਰਸ਼ ਜਾਰੀ ਰਖਿੱਆ ਜਾਵੇਗਾ ਇਸ ਸੰਘਰਸ਼ ਦੇ ਵਿੱਚ ਘਨੌਰੀ ਕਲਾਂ ਦੇ ਲੋਕਾਂ ਤੋਂ ਬਿਨਾ ਬਾਦਸ਼ਾਹਪੁਰ ਰਾਜੋਮਾਜਰਾ ਜਹਾਂਗੀਰ ਅਤੇ ਘਨੌਰ ਖੁਰਦ ਦੇ ਲੋਕ ਸ਼ਾਮਲ ਹਨ। ਧੂਰੀ ਦੀ ਜ਼ਿਮਨੀ ਚੋਣ ’ਤੇ ਇਸ ਸੰਘਰਸ਼ ਦਾ ਅਸਰ ਪੈਣ ਦੀ ਸੰਭਾਵਨਾ ਹੈ ਅਤੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਚੋਣ ਨਿਸ਼ਾਨ ‘ਤੱਕੜੀ’ ਨੂੰ

ਵੋਟਾਂ ਨਾਮਾਤਰ ਪੈਣ ਦੀਆਂ ਸੰਭਾਵਨਾਵਾਂ ਹਨ। ਅੱਜ ਧਰਨੇ ’ਤੇ ਬੈਠੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਕਾਰਖਾਨਾ ਲਾਉਣ ਦੀ ਸ਼ੁਰੂਆਤ ਵੇਲੇ ਸਾਨੂੰ ਬਿਲਕੁਲ ਭਿਣਕ ਨਹੀਂ ਲੱਗੀ। ਜੇਕਰ ਉਸ ਸਮੇਂ ਸਾਨੂੰ ਅਸਲੀਅਤ ਦਾ ਪਤਾ ਲੱਗ ਜਾਂਦਾ ਤਾਂ ਸੰਘਰਸ਼ ਵਿੱਚ ਸ਼ਾਮਲ ਲੋਕਾਂ ਨੇ ਇਸ ਦੀ ਸ਼ੁਰੂਆਤ ਨਹੀਂ ਹੋਣ ਦੇਣੀ ਸੀ। ਜਿਸ ਵੇਲੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਦਾ ਦੌਰਾ ਕੀਤਾ ਸੀ ਅਤੇ ਧੜਾਧੜ ਗ੍ਰਾਂਟਾਂ ਦੇਣ ਦਾ ਐਲਾਨ ਕੀਤਾ ਸੀ ਉਸ ਸਮੇਂ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਅਤੇ ਮੁੱਖ ਮੰਤਰੀ ਨੇ ਸਾਡੇ ਨਾਲ ਗੱਲ ਕਰਨ ਦੀ ਜ਼ਰੂਰਤ ਹੀ ਨਾ ਸਮਝੀ ਜਿਸ ਕਰਕੇ ਸਾਨੂੰ ਸੰਘਰਸ਼ ਆਰੰਭ ਕਰਨਾ ਪਿਆ। ਹੁਣ ਇਹ ਸੰਘਰਸ਼ ਉਦੋਂ ਖ਼ਤਮ ਹੋਵੇਗਾ ਜਦੋਂ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਦੇਵੇਗੀ।

Send this to a friend