April 21, 2026 2:14 pm

ਰਾਏ ਬਰੇਲੀ ’ਚ ਰੇਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਉੱਤਰੇ, 32 ਮਰੇ

Page-1_25 ਲਖਨਊ, 20 ਮਾਰਚ (ਪੀ. ਟੀ.)- ਉੱਤਰ ਪ੍ਰਦੇਸ਼ ਦੇ ਰਾਇ ਬਰੇਲੀ ਵਿਚ ਅੱਜ ਇੱਕ ਰੇਲ ਹਾਦਸੇ ਵਿਚ 32  ਵਿਅਕਤੀਆਂ ਦੀ ਮੌਤ ਹੋ ਗਈ ਅਤੇ   150 ਤੋਂ ਵਧ ਜ਼ਖ਼ਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਦੇਹਰਾਦੂਨ ਤੋਂ ਵਾਰਾਨਸੀ ਜਾ ਰਹੀ ਜਨਤਾ ਐਕਸਪ੍ਰੈੱਸ ਦੇ ਚਾਰ ਡੱਬੇ ਪਟੜੀ ਤੋਂ ਉੱਤਰ ਗਏ, ਜਿਸ ਨਾਲ 30 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਬਚਾਅ ਅਤੇ ਰਾਹਤ ਕਾਰਜ ਲਈ ਟੀਮਾਂ ਮੌਕੇ ’ਤੇ ਪੁੱਜੀਆਂ। ਨਵੀਂ ਦਿੱਲੀ ਵਿਚ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਦੱਸਿਆ ਕਿ ਰੇਲਵੇ ਦੇ ਅਧਿਕਾਰੀ ਘਟਨਾ ਸਥਲ ਉੱਤੇ ਪਹੁੰਚ ਗਏ ਹਨ। ਦੁਰਘਟਨਾ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਗੈਸ ਕਟਰ ਨਾਲ ਬੋਗੀਆਂ ਨੂੰ ਕੱਟ ਕੇ ਕੱਢਿਆ ਗਿਆ। ਮਰਨ ਵਾਲੀਆਂ ਦੀ ਗਿਣਤੀ ਵੱਧ ਸਕਦੀ ਹੈ।ਉੱਤਰ ਪ੍ਰਦੇਸ਼ ਸਰਕਾਰ ਨੇ ਹਾਦਸੇ ਵਿਚ ਮਰਨ ਵਾਲਿਆਂ ਦੇ ਪਰਿਵਾਰ ਨੂੰ ਦੋ-ਦੋ ਲੱਖ ਅਤੇ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਲਖਨਊ ਦੇ ਸੀਐਮਓ ਐਸ ਐਨ ਯਾਦਵ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਡਾਕਟਰਾਂ ਦੀ ਛੇ ਮੈਂਬਰੀ ਟੀਮ, 15 ਐਂਬੂਲੈਂਸ ਰਾਏ ਬਰੇਲੀ ਲਈ ਰਵਾਨਾ ਕੀਤੀਆਂ।

Send this to a friend