ਸ੍ਰੀ ਅਨੰਦਪੁਰ ਸਾਹਿਬ/ਰੂਪਨਗਰ, 19 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼)- ਆਲ ਇੰਡੀਆਂ ਜੱਟ ਮਹਾਂਸਭਾ ਦੀ ਜ਼ਿਲ੍ਹਾ ਇਕਾਈ ਰੂਪਨਗਰ ਦੇ ਸੈਂਕੜੇ ਵਰਕਰਾਂ ਵੱਲੋਂ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਕਿਸਾਨੀ ਹਿੱਤਾਂ ਦੀ ਰੱਖਿਆ ਲਈ ਡੀ ਸੀ ਨੂੰ ਕਸ਼ਯਪ ਰਾਹੀਂ ਸਰਕਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ ਰਾਣਾ ਕੇ ਪੀ ਸਿੰਘ ਨੇ ਸੰਬੌਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਨਜੂਰੀ ਤੋਂ ਬਿਨ੍ਹਾਂ ਜਜ਼ਮੀਨਾਂ ਹਾਸਲ ਕਰਨ ਸੰਬੰਧੀ ਪ੍ਰਸਤਾਵਿਤ ਸੋਧਾਂ ਪੂਰੀ ਤਰਾਂ ਜਮੀਨੀ ਮਾਲਕਾਂ ਦੇ ਹਿੱਤਾਂ ਦੇ ਖਿਲਾਫ ਹਨ। ਜੋ ਕਿ ਇਕ ਤਾਨਾਸ਼ਾਹੀ
ਪ੍ਰਕਿਰਿਆ ਹੈ ਅਤੇ ਕਿਸਾਨੀ ਹਿੱਤਾਂ ਤੇ ਸਿੱਧਾ ਡਾਕਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸੂਬੇ ਦੇ ਹਜ਼ਾਰਾਂ ਕਿਸਾਨਾਂ ਦੀ ਰੋਟੀ ਤੇ ਬੁਰਾ ਪ੍ਰਭਾਵ ਪਵੇਗਾ। ਇਸ ਮੌਕੇ ਉਹਨਾਂ ਮੰਗ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਜੱਟਾਂ ਨੂੰ ਰਾਖਵਾਂਕਰਨ ਦੇਣ ਸੰਬੰਧੀ ਨੋਟਿਫਕੇਸ਼ਨ ਜਾਰੀ ਕਰੇ। ਇਸ ਮੌਕੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸੂਬਾ ਜਨ: ਸਕੱਤਰ, ਮੇਵਾ ਸਿੰਘ ਗਿੱਲ, ਇਕਬਾਲ ਸਾਲਾਪੁਰ, ਸੁਰਿੰਦਰ ਸਿੰਘ ਹਰੀਪੁਰ, ਕਰਮ ਸਿੰਘ ਭੰਗਾਲਾ, ਵਿਕਰਮਜੀਤ ਸਿੰਘ ਸੰਧੂ, ਦਵਿੰਦਰ ਸਿੰਘ ਸਹੋਤਾ, ਬਲਕਾਰ ਸਿੰਘ ਭੰਗੂ, ਸੁਰਜੀਤ ਸਿੰਘ ਹਰੀਪੁਰ, ਜਸਮੇਰ ਸਿੰਘ ਚੈੜੀਆਂ, ਸਰਬਜੀਤ ਸਿੰਘ ਸੇਖੌਂ, ਪਰਮ ਸਿੰਘ ਗਿੱਲ, ਤੇਜਵੀਰ ਸਿੰਘ ਜਗੀਰਦਾਰ, ਹਨੀ ਅਨੰਦਪੁਰ ਸਾਹਿਬ, ਮਲਕੀਤ ਸਿੰਘ, ਗੁਰਿਂੰਦਰ ਸਿੰਘ ਗੋਗੀ ਆਦਿ ਹਾਜ਼ਰ ਸਨ।