April 20, 2026 2:13 am

ਪਾਵਰਕਾਮ ਦੇ ਡਰਾਈਵਰ ਨੇ ਗ¤ਡੀ ਨਾਲ ਕਈਆਂ ਨੂੰ ਮਾਰੀ ਟ¤ਕਰ, ਇ¤ਕ ਦੀ ਮੌਤ

ਸੁਖਵਿੰਦਰ ਦਕੋਹਾ ) ਵੀਰਵਾਰ ਦੁਪਹਿਰ ਲਗਭਗ 12:15 ਵਜੇ ਕਰਤਾਰਪੁਰ ਦੇ ਨੇੜੇ ਪੈਟਰੋਲ ਪੰਪ ਕੋਲ ਇ¤ਕ ਬੇਕਾਬੂ ਹੋਈ ਮਹਿੰਦਰਾ ਬਲੈਰੋ ਗ¤ਡੀ ਨੇ ਸਾਹਮਣੇ ਆ ਰਹੀਆਂ ਕਈ ਗ¤ਡੀਆਂ ਅਤੇ ਰੇਹੜੀ ਨੂੰ ਟ¤ਕਰ ਮਾਰ ਦਿ¤ਤੀ ਜਿਸ ਕਾਰਨ ਦੁਰਘਟਨਾ ਵਿ¤ਚ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮ੍ਰਿਤਸਰ ਵਲੋਂ ਆ ਰਹੀ ਤੇਜ਼ ਰਫਤਾਰ ਬਲੈਰੋ ਗ¤ਡੀ  (ਪੀ.ਬੀ.09.ਐਸ.4450) ਕਰਤਾਰਪੁਰ ਕੋਲ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਮਨਪ੍ਰੀਤ ਸਿੰਘ ਵਾਸੀ ਦਾਦੂਵਾਲ ਦੀ ਮਾਰੂਤੀ ਆਲਟੋ ਕਾਰ ਨਾਲ ਟਕਰਾ ਗਈ ਜਿਸ ਨਾਲ ਆਲਟੋ ਦੁਰਘਟਨਾਗ੍ਰਸਤ ਹੋ ਗਈ, ਉਸਤੋਂ ਬਾਅਦ ਬਲੈਰੋ ਨੇ ਸਾਹਮਣੇ ਤੋਂ ਆ ਰਹੇ ਹੌਂਡਾ ਐਕਟਿਵਾ (ਪੀ.ਬੀ.07.ਏ.ਪੀ.7136) ਨੂੰ ਜੋਰਦਾਰ ਟ¤ਕਰ ਮਾਰੀ ਜਿਸ ਨਾਲ ਐਕਟੀਵਾ ਸਵਾਰ ਚਰਣ ਸਿੰਘ ਪੁ¤ਤਰ ਪੂਰਣ ਸਿੰਘ ਵਾਸੀ ਕੁਮਰਾਏ ਤਹਿਸੀਲ ਭੁ¤ਲਥ ਜਿਲ੍ਹਾ ਕਪੂਰਥਲਾ ਦੀ ਮੌਕੇ ਤੇ ਹੀ ਮੌਤ ਹੋ ਗਈ।

ਉਸ ਤੋਂ ਬਾਅਦ ਬਲੈਰੋ ਨੇ ਸਾਹਮਣੇ ਤੋਂ ਆ ਰਹੀ ਸਬਜ਼ੀ ਦੀ ਰੇਹੜੀ ਨੂੰ ਵੀ ਟ¤ਕਰ ਮਾਰ ਦਿ¤ਤੀ ਜਿਸ ਦੇ ਮਾਲਕ ਮਹਿੰਦਰ ਨੇ ਤੁਰੰਤ ਭ¤ਜ ਕੇ ਆਪਣੀ ਜਾਨ ਬਚਾਈ। ਦੁਰਘਟਨਾ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਦ¤ਸਿਆ ਕਿ ਬਲੈਰੋ ਚਾਲਕ ਸ਼ਰਾਬ ਤੋਂ ਇਲਾਵਾ ਕਿਸੇ ਹੋਰ ਤਰ੍ਹਾਂ ਦੇ  ਨਸ਼ੇ ਨਾਲ ਪੂਰੀ ਤਰ੍ਹਾਂ ਟੁੰਨ ਹੋਇਆ ਪਿਆ ਸੀ। ਜਿਆਦਾ ਨਸ਼ੇ ਕਰਕੇ ਬਲੈਰੋ ਚਾਲਕ ਨੂੰ ਪੂਰੀ ਤਰ੍ਹਾਂ ਹੋਸ਼ ਨਹੀਂ ਸੀ ਅਤੇ ਨਾ ਹੀ ਉਸ ਕੋਲੋਂ ਖੜ੍ਹਾ ਹੋਇਆ ਜਾ ਰਿਹਾ ਸੀ। ਕਥਿਤ ਦੋਸ਼ੀ ਬਲੈਰੋ ਚਾਲਕ ਦੀ ਪਛਾਣ ਅਮਰਦੀਪ ਪੁ¤ਤਰ ਖੇਮ ਚੰਦ ਦੇ ਰੂਪ ਵਿ¤ਚ ਹੋਈ ਹੈ। ਅਮਰਦੀਪ ਠੇਕੇ ਤੇ ਪਾਵਰ ਕਾਮ ਦੀ ਗ¤ਡੀ ਚਲਾਉਂਦਾ ਸੀ। ਮੌਕੇ ਤੇ ਪਹੁੰਚੇ ਥਾਣਾ ਕਰਤਾਰਪੁਰ ਦੇ ਏ.ਐਸ.ਆਈ.  ਜਗੀਰ ਸਿੰਘ ਨੇ ਡ੍ਰਾਈਵਰ ਅਮਰਦੀਪ ਨੂੰ ਕਾਬੂ ਕਰਕੇ ਦੁਰਘਟਨਾ ਵਿ¤ਚ ਮਾਰੇ ਗਏ ਚਰਣ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿ¤ਤਾ। ਮ੍ਰਿਤਕ ਦੇ ਪਰਿਵਾਰ ਵਾਲੇ ਵੀ ਦੁਰਘਟਨਾ ਵਾਲੀ ਥਾਂ ਤੇ ਪਹੁੰਚ ਗਏ ਸਨ। ਉਹਨਾਂ ਵਿ¤ਚੋਂ ਉਸਦੇ ਚਚੇਰੇ ਭਰਾ ਨਿਰਮਲ ਸਿੰਘ ਨੇ ਰੋਂਦਿਆਂ ਹੋਇਆਂ ਦ¤ਸਿਆ ਕਿ ਮ੍ਰਿਤਕ ਚਰਣ ਸਿੰਘ 1992 ਵਿ¤ਚ ਫੌਜ ਵਿ¤ਚੋਂ ਰਿਟਾਇਰ ਹੋਣ ਤੋਂ ਬਾਅਦ ਸੀਮੇਂਟ ਦੀ ਦੁਕਾਨ ਕਰਦਾ ਸੀ। ਉਸਦੀ ਪਤਨੀ ਹੈ ਪਰ ਕੋਈ ਬਾਲ ਬ¤ਚਾ  ਨਹੀਂ ਹੈ। ਓਧਰ ਬਲੈਰੋ ਡਰਾਈਵਰ ਅਮਰਦੀਪ ਦੇ ਪਿਤਾ ਖੇਮ ਸਿੰਘ ਨੇ ਪਤਰਕਾਰਾਂ ਨੂੰ ਦ¤ਸਿਆ ਕਿ ਉਹ (ਖੇਮ ਸਿੰਘ) ਅਤੇ ਉਸਦਾ ਬੇਟਾ ਦਿਆਲਪੁਰ ਤੋਂ ਬਲੈਰੋ ਵਿ¤ਚ ਡੀਜ਼ਲ ਭਰਵਾ ਕੇ ਵਾਪਸ ਆ ਰਹੇ ਸਨ ਕਿ ਦੁਰਘਟਨਾ ਹੋ ਗਈ। ਉਸਨੇ ਅ¤ਗੇ ਕਿਹਾ  ਕਿ ਉਸਦੇ ਬੇਟੇ ਨੇ ਕੋਈ ਨਸ਼ਾ ਨਹੀਂ ਸੀ ਕੀਤਾ, ਬਸ ਤਬੀਅਤ ਖਰਾਬ ਹੋਣ ਕਰਕੇ ਡਾਕਟਰ ਦੁਆਰਾ ਦਿ¤ਤੀ ਦਵਾਈ ਖਾ ਰਿਹਾ ਸੀ। ਏ. ਐ¤ਸ. ਆਈ.  ਜਗੀਰ ਸਿੰਘ ਨੇ ਬਲੈਰੋ ਅਤੇ ਐਕਟੀਵਾ ਨੂੰ ਕਬਜੇ ਵਿ¤ਚ ਲੈ ਕੇ ਕਿਹਾ ਕਿ ਕਥਿਤ ਦੋਸ਼ੀ ਡਰਾਈਵਰ ਅਮਰਦੀਪ ਦਾ ਮੈਡੀਕਲ ਕਰਵਾ ਕੇ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਜਾਵੇਗਾ।

Send this to a friend