ਹਿਸਾਰ, 16 ਮਾਰਚ (ਪੀ. ਟੀ.)- ਦੇਸ਼ ਭਰ ’ਚ ਚਰਚਾਂ ’ਤੇ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਹਰਿਆਣਾ ਦੇ ਹਿਸਾਰ ਦਾ ਹੈ ਜਿ¤ਥੇ ਜ਼ਿਲ੍ਹਾ ਹੈਡਕੁਆਟਰ ਤੋਂ ਕਰੀਬ 5 ਕਿ¤ਲੋਮੀਟਰ ਦੀ ਦੂਰੀ ‘ਤੇ ਕੈਮਰੀ ਪਿੰਡ ‘ਚ ਕੁ¤ਝ ਅਣਪਛਾਤੇ ਲੋਕਾਂ ਨੇ ਨਿਰਮਾਣ ਅਧੀਨ ‘ਚ ਤੋੜਫੋੜ ਕੀਤੀ। ਇ¤ਥੇ ਤੋੜਫੋੜ ਦੇ ਨਾਲ ਉਨ੍ਹਾਂ ਨੇ ਕਰਾਸ ਦੇ ਸਥਾਨ ‘ਤੇ ਹਨੂਮਾਨ ਦੀ ਮੂਰਤੀ ਵੀ ਰ¤ਖ ਦਿ¤ਤੀ। ਫ਼ਿਲਹਾਲ ਘਟਨਾ ਦੀ ਛਾਣਬੀਣ ਕੀਤੀ ਜਾ ਰਹੀ ਹੈ। ਚਰਚ ਦੇ ਪਾਦਰੀ ਫਾਦਰ ਸੁਭਾਸ਼ ਚੰਦ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਸ਼ਨੀਵਾਰ ਨੂੰ ਜਦੋਂ ਉਹ ਵਾਪਸ ਪਿੰਡ ਪਰਤੇ ਤਾਂ ਉਨ੍ਹਾਂ ਨੇ ਚਰਚ ਨੂੰ ਟੁ¤ਟਿਆ ਪਾਇਆ। ਉਨ੍ਹਾਂ ਨੇ ਤੁਰੰਤ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਸ਼ਿਕਾਇਤਕਰਤਾ ਨੇ ਦ¤ਸਿਆ ਕਿ ਦੋਸ਼ੀਆਂ ਨੇ ਚਰਚ ‘ਚ ਲ¤ਗੇ ਕਰਾਸ ਨੂੰ ਤੋੜ ਦਿ¤ਤਾ ਤੇ ਉਸਦੇ ਸਥਾਨ ‘ਤੇ ਹਨੂਮਾਨ ਦੀ ਮੂਰਤੀ ਰ¤ਖ ਦਿ¤ਤੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੇ ਉ¤ਥੇ ਸ੍ਰੀਰਾਮ ਦੇ ਚਿ¤ਤਰ ਵਾਲਾ ਝੰਡਾ ਲਗਾ ਦਿ¤ਤਾ। ਉਨ੍ਹਾਂ ਨੇ ਦ¤ਸਿਆ ਕਿ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿ¤ਤੀ ਹੈ।