ਨਵੀਂ ਦਿ¤ਲੀ, 16 ਮਾਰਚ (ਪੀ. ਟੀ.)- ਮੋਦੀ ਸਰਕਾਰ ਦੇ ਜ਼ਮੀਨ ਪ੍ਰਾਪਤੀ ਬਿਲ ਦੇ ਖ਼ਿਲਾਫ਼ ਜੰਤਰ – ਮੰਤਰ ’ਤੇ ਧਰਨੇ ਦੇ ਰਹੇ ਯੂਥ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਨੇ ਲਾਠੀ ਚਾਰਜ ਕੀਤਾ।ਬੈਰੀਕੇਡ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਵਰਕਰਾਂ ’ਤੇ ਪਾਣੀ ਦੀ ਬੌਛਾਰ ਵੀ ਕੀਤੀ ਗਈ।ਪ੍ਰਦਰਸ਼ਨਕਾਰੀ ਜੰਤਰ – ਮੰਤਰ ’ਚ ਜ਼ਮੀਨ ਪ੍ਰਾਪਤੀ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਤੇ ਉਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।ਪ੍ਰਦਰਸ਼ਨ ਕਰ ਰਹੀਆਂ ਕੁ¤ਝ ਔਰਤਾਂ ਨੇ ਵੀ ਪੁਲਿਸ ’ਤੇ ਇਲਜ਼ਾਮ ਲਗਾਇਆ ਕਿ ਮਹਿਲਾ ਪੁਲਿਸ ਦੀ ਗੈਰ ਹਾਜ਼ਰੀ ’ਚ ਪੁਰਖ ਪੁਲਿਸ ਕਰਮੀਆਂ ਨੇ ਔਰਤਾਂ ’ਤੇ ਲਾਠੀਚਾਰਜ ਕੀਤਾ। ਉ¤ਥੇ ਹੀ, ਦਿ¤ਲੀ ਦੇ ਰਾਜਘਾਟ ’ਤੇ ਆਸਕਰ ਫਰਨਾਂਡਿਜ਼ ਦੀ ਅਗਵਾਈ ’ਚ ਕਾਂਗਰਸ ਵਰਕਰਾਂ ਨੇ ਸੰਸਦ ਵੱਲ
ਮਾਰਚ ਕੀਤਾ। ਫਰਨਾਂਡਿਜ਼ ਨੇ ਮੋਦੀ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਜੋ ਸਰਕਾਰ ਗ਼ਰੀਬਾਂ ’ਤੇ ਕਿਸਾਨਾਂ ਦੀ ਭਲਾਈ ਦੇ ਨਾਮ ’ਤੇ ਸ¤ਤਾ ’ਚ ਆਈ ਸੀ, ਉਹ ਉਨ੍ਹਾਂ ਦੇ ਖ਼ਿਲਾਫ਼ ਕੰਮ ਕਰ ਰਹੀ ਹੈ। ਸੰਸਦ ਰਾਜ ਬ¤ਬਰ ਤੇ ਪਾਰਟੀ ਨੇਤਾ ਰਣਦੀਪ ਸੁਰਜੇਵਾਲਾ ਦੀ ਅਗਵਾਈ ‘ਚ ਵੀ ਅਣਗਿਣਤ ਨੌਜਵਾਨ ਕਾਂਗਰਸ ਵਰਕਰਾਂ ਨੇ ਬਿਲ ਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੰਸਦ ਵਲ ਮਾਰਚ ਕੀਤਾ