June 2, 2026 3:19 am

ਸੇਵਾ ਮੁਕਤ ਫੌਜੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਰਾਮਪੁਰਾ ਫੂਲ, 16 ਮਾਰਚ (ਜੋਸਫ ਬਾਂਸਲ)- ਕੈਂਸਰ ਦੀ ਬਿਮਾਰੀ ਤੋਂ ਗ੍ਰਸਤ ਸੇਵਾ ਮੁਕਤ ਫੌਜੀ ਦਾ ਸਰਕਾਰੀ ਸਨਮਾਨਾ ਨਾਲ ਸਥਾਨਕ ਸ਼ਮਸ਼ਾਨ ਘਾਟ ’ਚ ਅੰਤਿਮ ਸਸਕਾਰ ਕੀਤਾ ਗਿਆ।  ਜਾਣਕਾਰੀ ਅਨੁਸਾਰ ਸੇਵਾ ਮੁਕਤ ਨਾਇਕ ਕਾਬਲ ਸਿੰਘ (45)ਪਿਛਲੇ ¦ਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਕਾਰਨ ਬਿਮਾਰ ਚੱਲ ਰਿਹਾ ਸੀ । ਜਿਸਦਾ ਇਲਾਜ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ। ਬੀਤੇ ਦਿਨੀ ¦ਮੀ ਜਦੋ ਜਹਿਦ ਮਗਰੋਂ ਉਨ੍ਹਾਂ ਦਾ ਦਿਹਾਾਂਤ ਹੋ ਗਿਆ। ਸਸਕਾਰ ਮੌਕੇ ਸਟੇਸਨ ਹੈਡਕੁਆਟਰ ਬਠਿੰਡਾ ਦੀ 143 ਮੀਡੀਆ ਰੈਜੀਮੈਂਟ ਦੇ ਨਾਇਬ ਸੂਬੇਦਾਰ ਰਾਜਪਾਲ ਸਿੰਘ, ਹੌਲਦਾਰ ਜਤਿੰਦਰ ਕੁਮਾਰ, ਹੌਲਦਾਰ ਨਵਨੀਤ ਸਿੰਘ ਤੇ ਨਾਇਕ ਮੈਦਾਕਰਨ ਸਿੰਘ ਨੇ ਕੇਵਲ ਸਿੰਘ ਨੂੰ ਸ਼ਰਧੰਾਂਜਲੀ ਦੇਣ ਤੋਂ ਇਲਾਵਾ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ।  ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਜਨ ਸਿੰਘ ਚਾਉਕੇ, ਦਰਸ਼ਨ ਸਿੰਘ ਆਦਿ ਵੀ ਮੌਜੂਦ ਸਨ।

Send this to a friend