April 16, 2026 6:47 am

ਆਮ ਆਦਮੀ ਪਾਰਟੀ ਵੱਲੋਂ ਸੰਤ ਅਤਰ ਸਿੰਘ ਦੀ ਪਵਿੱਤਰ ਜਨਮ ਭੂਮੀ ’ਤੇ ਰਿਕਾਰਡ ਤੋੜ ਕਾਨਫਰੰਸ

ਸੁਨਾਮ, 16 ਮਾਰਚ (ਰਾਕੇਸ਼ ਜਿੰਦਲ)- ਆਮ ਆਦਮੀ ਪਾਰਟੀ ਵੱਲੋਂ ਸੰਤ ਅਤਰ ਸਿੰਘ ਦੀ ਪਵਿੱਤਰ ਜਨਮ ਭੂਮੀ ’ਤੇ ਚੀਮਾਂ ਮੰਡੀ ਵਿਖੇ ਚੋਣਾਂ ਤੋਂ ਬਾਅਦ ਪੰਜਾਬ ਵਿਚ ਪਹਿਲੀ ਰਿਕਾਰਡ ਤੋੜ ਕਾਨਫਰੰਸ ਕੀਤੀ ਗਈ। ਜਿਸ ਵਿਚ ਲੋਕ ਖੱਟੀਆਂ ਪੱਗਾਂ ਬੰਨ੍ਹ ਕੇ ਅਤੇ ਆਮ ਆਦਮੀ ਪਾਰਟੀਆਂ ਦੀਆਂ ਟੋਪੀਆਂ ਲੈ ਕੇ ਆਪਣੇ ਵਾਹਨਾਂ ਉਪਰ ਬਿਨਾਂ ਕਿਸੇ ਲਾਲਚ ਤੋਂ ਕਾਨਫਰੰਸ ਵਿਚ ਪਹੁੰਚੇ। ਕਾਨਫਰੰਸ ਦਾ ਪ੍ਰਬੰਧ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਸੀ। ਸਟੇਜ਼ ਦਾ ਪ੍ਰਬੰਧ ਅਨੋਖਾ ਹੀ ਸੀ, ਕਿਉਂਕਿ ਸਾਰੇ ਐਮ.ਪੀ., ਅਹੁਦੇਦਾਰ ਅਤੇ ਵਰਕਰਜ਼ ਖੱਟੀਆਂ ਪੱਗਾਂ ਬੰਨ੍ਹ ਕੇ ਅਤੇ ਚਿੱਟੀਆਂ ਟੋਪੀਆਂ ਲੈ ਕੇ ਬਿਨਾਂ ਸੋਫਿਆਂ ਤੋਂ ਸਟੇਜ਼ ਉਪਰ ਹੀ ਬੈਠੇ ਸਨ। ਸਟੇਜ਼ ਉਪਰ ਕੋਈ ਕੁਰਸੀ ਵਗੈਰਾ ਨਹੀਂ ਲਗਾਈ। ਨੀਚੇ ਵੀ ਸਟੇਜ਼ ਅਤੇ ਵਰਕਰਾਂ ਵਿਚਕਾਰ ਬੈਠਣ ਲਈ ਕੋਈ ਅੰਤਰ ਨਹੀਂ ਸੀ। ਅਹੁਦੇਦਾਰ ਅਤੇ ਵਰਕਰਜ਼ ਆਪਣੇ ਮਹਿਬੂਬ ਲੀਡਰਾਂ ਨੂੰ ਆਮ ਵਿਅਕਤੀਆਂ ਦੀ ਤਰ੍ਹਾਂ ਹੀ ਮਿਲ ਰਹੇ ਸਨ। ਉਨ੍ਹਾਂ ਦੇ

ਵਿਚਾਲੇ ਕੋਈ ਸਕਿਓਰਟੀ ਵੀ ਨਹੀਂ ਸੀ। ਸ਼੍ਰੀ ਗਮਦੂਰ ਸਿੰਘ ਔਲਖ, ਕੁਆਰਡੀਨੇਟਰ ਸੁਨਾਮ ਨੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਤਰ੍ਹਾਂ ਹੁੰਝਾ ਫੇਰ ਜਿੱਤ ਦਿਵਾਉਣ ਬਾਰੇ ਉਤਸ਼ਾਹਿਤ ਕੀਤਾ। ਇਸ ਸਮੇਂ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਪੰਜਾਬ ਨੇ ਪਾਰਟੀ ਦੀਆਂ ਉਪਲਬਧੀਆਂ ਬਾਰੇ ਦੱਸਿਆ ਕਿ ਪਾਰਟੀ ਸਾਰੇ ਹਿੰਦੁਸਤਾਨ ਵਿਚ ਆਪਣੇ ਵਰਕਰ ਬਣਾ ਰਹੀ ਹੈ ਅਤੇ ਪਾਰਲੀਮੈਂਟ ਵੀ ਇਸ ਦਾ ਨਾਂ ਚਮਕਣ ਲੱਗ ਪਿਆ ਹੈ। ਸ਼੍ਰੀ ਜਰਨੈਲ ਸਿੰਘ ਖਾਲਸਾ ਪਾਰਲੀਮੈਂਟਰੀ ਚੀਫ ਸੈਕਟਰੀ ਬਿਜਲੀ ਬੋਰਡ ਦਿੱਲੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅਕਾਲੀ ਪਾਰਟੀ ਨੇ ਮੈਂਨੂੰ ਹਰਾਉਣ ਵਿਚ ਕੋਈ ਕਸਰ ਨਹੀਂ ਛੱਡੀ। ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਜੋ ਵਾਇਦੇ ਕੀਤੇ ਅਤੇ 49 ਦਿਨਾਂ ਵਿਚ ਪਾਰਟੀ ਨੇ ਜੋ ਕੰਮ ਕੀਤੇ, ਉਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪਾਰਟੀ ਦੇ ਆਪਣਾ 30 ਦਿਨ ਦਾ ਲੇਖਾ-ਜੋਖਾ ਦੇ ਦਿੱਤਾ ਹੈ, ਜਿਸ ਵਿਚ ਬਿਜਲੀ ਅਤੇ ਪਾਣੀ ਦੇ ਬਿਲ ਘੱਟ ਕਰ ਦਿੱਤੇ ਗਏ ਹਨ ਅਤੇ ਹੋਰ ਵੀ ਵਾਇਦੇ ਜੋ ਕੀਤੇ ਗਏ ਹਨ, ਉਨ੍ਹਾਂ ਦੀ ਜਲਦੀ ਹੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਨੇ ਆਪਣੀ ਪਾਰਟੀ ਬਾਰੇ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਇਕਮੁੱਠ ਹੈ, ਇਸ ਵਿਚ ਸਾਰੇ ਪੜ੍ਹੇ-ਲਿਖੇ ਅਤੇ ਉਚ ਯੋਗਤਾ ਵਾਲੇ ਅਤੇ ਤਜਰਬੇਕਾਰ ਵਰਕਰ ਕੰਮ ਕਰ ਰਹੇ ਹਨ। ਸ਼੍ਰੀ ਕੇਜਰੀਵਾਲ ਇਕ ਇਮਾਨਦਾਰ ਅਤੇ ਮਿਹਨਤਕਸ਼ ਲੋਕਾਂ ਵਿਚੋਂ ਇਕ ਹਨ, ਉਹ ਪਾਰਟੀ ਨੂੰ ਇਕਮੁੱਠ ਰੱਖਣ ਵਿਚ ਪੂਰੀ ਯੋਗਤਾ ਰੱਖਦੇ ਹਨ। ਸ਼੍ਰੀ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਪੰਜਾਬ ਨੇ ਕਿਹਾ ਕਿ ਅਕਾਲੀ ਪਾਰਟੀ ਤਾਂ ਹੁਣ ਈਸਟ ਇੰਡੀਆ ਕੰਪਨੀ ਰੂਪ ਧਾਰਨ ਕਰ ਗਈ ਹੈ। ਇਹ ਪਾਰਟੀ ਸਿਰਫ ਪੈਸੇ ਕਮਾਉਣ ਦਾ ਕੰਮ ਹੀ ਕਰ ਰਹੀ ਹੈ। ਇਨ੍ਹਾਂ ਨੇ ਆਪਣੇ ਪੈਸੇ ਦੀ ਖਾਤਰ ਨੌਜਵਾਨੀ ਨੂੰ ਨਸ਼ਿਆਂ ਵਿਚ ਸੁੱਟਿਆ। ਹੋਸਟ ਭਗਵੰਤ ਸਿੰਘ ਮਾਨ ਐਮ.ਪੀ. ਨੇ ਆਏ ਹੋਏ ਲੀਡਰਾਂ, ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਾਮੇਡੀ ਰਾਹੀਂ ਆਪਣੇ ਸਿਆਸੀ ਜੀਵਨ ਦਾ ਆਨੰਦ ਵਰਕਰਾਂ ਨਾਲ ਮਾਣਿਆਂ। ਉਨ੍ਹਾਂ ਨੇ ਕਿਹਾ ਕਿ ਪਾਰਲੀਮੈਂਟ ਵਿਚ ਜਦੋਂ ਵੀ ਕੋਈ ਪੰਜਾਬ ਦਾ ਮਸਲਾ ਹੁੰਦਾ ਹੈ, ਤਾਂ ਸਭ ਤੋਂ ਵੱਧ ਮੈਂ ਹੀ ਟਾਈਮ ਲੈਂਦਾ ਹਾਂ।
ਉਨ੍ਹਾਂ ਨੇ ਭੂਮੀ ਗ੍ਰਹਿਣ ਬਿਲ ਬਾਰੇ ਕਿਹਾ ਕਿ ਸਾਡੀ ਪਾਰਟੀ ਨੇ ਹਮੇਸ਼ਾ ਹੀ ਇਸ ਬਿਲ ਬਾਰੇ ਵਿਰੋਧ ਕੀਤਾ ਹੈ ਅਤੇ ਕਰਦੀ ਰਹੇਗੀ। ਪਾਰਟੀ ਹੁਣ ਰਾਸ਼ਟਰਪਤੀ ਸਾਹਿਬ ਨੂੰ ਵੀ ਮੈਮੋਰੰਡਮ ਦੇਣ ਜਾ ਰਹੀ ਹੈ। 25 ਮਾਰਚ ਨੂੰ ਖਟਕੜ ਕਲਾਂ ਵਿਖੇ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਏਰੀਏ ਵਿਚ ਕਿਸੇ ਨੂੰ ਕੋਈ ਤਕਲੀਫ ਆਉਂਦੀ ਹੈ, ਤਾਂ ਉਹ ਮੈਂਨੂੰ ਫੋਨ ਉਪਰ ਵੀ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਆਪਣੇ ਏਰੀਏ ਵਿਚ ਕੋਈ ਵੀ ਇੰਡਸਟਰੀ ਜਾਂ ਕਾਲਜ ਨਹੀਂ ਬਣਾਇਆ, ਉਨ੍ਹਾਂ ਨੇ ਸਿਰਫ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ।
ਰੈਲੀ ਵਿਚ ਸਾਹਿਬ ਸਿੰਘ, ਇਸ਼ਰ ਸਿੰਘ ਫੌਜੀ, ਪ੍ਰੇਮ ਅੱਗਰਵਾਲ, ਵਿੱਕੀ, ਡਾ. ਸ਼ਵਿੰਦਰ ਸਿੰਘ, ਨਿਰਮਲ ਫੌਜੀ ਕਨਵੀਨਰ ਚੀਮਾਂ, ਨਿਰਭੈ ਸਿੰਘ, ਜੱਸੀ ਸ਼ੇਖੋਂ ਜਿਲ੍ਹਾ ਪ੍ਰਧਾਨ ਸੰਗਰੂਰ, ਮਨੀ ਰਾਏ ਜਿਲ੍ਹਾ ਪ੍ਰਧਾਨ ਬਰਨਾਲਾ ਅਤੇ ਹਜਾਰਾਂ ਦੀ ਗਿਣਤੀ ਵਿਚ ਵਰਕਰ ਹਾਜਰ ਸਨ।

Send this to a friend