April 14, 2026 5:39 am

ਵਿੱਤ ਮੰਤਰੀ ਢੀਂਡਸਾ ਵੱਲੋਂ 7 ਫੀਸਦੀ ਡੀ.ਏ. ਕਿਸ਼ਤ ਦੇਣ ਦਾ ਐਲਾਨ

Page-3_03 ਚੰਡੀਗੜ੍ਹ, 14 ਮਾਰਚ (ਪੀ. ਟੀ.)- ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 7 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਮਾਰਚ 2015 ਦੀ ਤਨਖਾਹ ਨਾਲ ਦੇਣ ਦਾ ਐਲਾਨ ਕੀਤਾ ਹੈ। ਸ. ਢੀਂਡਸਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 7 ਜੁਲਾਈ 2014 ਤੋਂ ਮਿਲਣ ਵਾਲੀ 7 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਮਾਰਚ 2015 ਦੀ ਤਨਖਾਹ ਨਾਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ 2015 ਵਿੱਚ ਮਿਲਣ ਵਾਲੀ ਤਨਖਾਹ ਵਿੱਚ ਮਹਿੰਗਾਈ ਭੱਤਾ ਬੇਸਿਕ ਪੇ/ਪੈਨਸ਼ਨ ਉਤੇ ਮੌਜੂਦਾ 100 ਫੀਸਦੀ ਤੋਂ ਵਧ ਕੇ 107 ਫੀਸਦੀ ਹੋ ਜਾਵੇਗਾ।

Send this to a friend