ਸੰਗਰੂਰ, 14 ਮਾਰਚ (ਹਰਜੀਤ ਸਿੰਘ ਹਸਨਪੁਰੀ)- ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਆਰ ਵੱਲੋਂ ਸਥਾਨਕ ਧੂਰੀ ਕੋਰਟ ਕੰਪਲੈਕਸ ਵਿਖੇ ਅਦਾਲਤ ਦੇ ਕੰਮਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਬਲਵੀਰ ਸਿੰਘ ਵੀ ਉਨ੍ਹਾਂ ਨਾਲ ਵਿਸ਼ੇਸ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਜਸਟਿਸ ਆਰ ਜੈਨ ਵੱਲੋਂ ਅਦਾਲਤ ਦੇ ਕੰਮਾਂ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਵਕੀਲ ਭਾਈਚਾਰੇ ਦੇ ਸੱਦੇ ’ਤੇ ਉਨ੍ਹਾਂ ਵੱਲੋਂ ਬਾਰ ਐਸੋਸੀਏਸ਼ਨ ਧੂਰੀ ਨਾਲ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਵਕੀਲ ਭਾਈਚਾਰੇ ਵੱਲੋਂ ਉਨ੍ਹਾਂ ਦਾ ਭਰਵਾਂ ਸੁਆਵਤ ਕੀਤਾ ਗਿਆ। ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਜੀਤ ਸਿੰਘ ਭਸੌੜ, ਸਕੱਤਰ ਰੋਮਰ ਕਪੂਰ ਤੇ ਹੋਰ ਵਕੀਲਾਂ ਵੱਲੋਂ ਜਸਟਿਸ ਆਰ ਨੂੰ ਵਕੀਲਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸੰਬਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਵਕੀਲਾਂ ਵੱਲੋਂ ਉਨ੍ਹਾਂ ਅੱਗੇ ਲੋਕ ਅਦਾਲਤਾਂ ਸ਼ਨੀਵਾਰ ਨੂੰ ਲਗਾਉਣ ਨਾਲ
ਵਕੀਲਾਂ ਦੀ ਛੁੱਟੀ ਖਤਮ ਹੋਣ ਸੰਬਧੀ ਮੰਗ ਰੱਖੀ ਗਈ। ਵਕੀਲ ਭਾਈਚਾਰੇ ਨੂੰ ਆਉਣ ਵਾਲੀਆਂ ਹੋਰ ਮੁਸ਼ਕਲਾਂ ਸਬੰਧੀ ਇਕ ਲਿਖਤੀ ਮੰਗ ਪੱਤਰ ਵੀ ਜਸਟਿਸ ਆਰ ਨੂੰ ਦਿੱਤਾ। ਇਸ ਮੌਕੇ ਸਬ ਡਿਵੀਜ਼ਨ ਧੂਰੀ ਦੇ ਜੱਜ ਅਮਨਪ੍ਰੀਤ ਸਿੰਘ, ਜੱਜ ਅਮਨਦੀਪ ਕੰਬੋਜ਼, ਐਸਡੀਐਮ ਰਾਜ਼ੇਸ ਧੀਮਾਨ, ਡੀਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਤੋਂ ਇਲਾਵਾ ਐਡਵੋਕੇਟ ਰਘਵੀਰ ਰਤਨ, ਸੁਖਵਿੰਦਰ ਸਿੰਘ ਮੀਮਸਾ, ਮਨਜੀਤ ਸਿੰਘ ਖੁਰਮੀ, ਗੁਰਵਿੰਦਰ ਸਿੰਘ ਸਰਾਓ, ਰਣਬੀਰ ਸਿੰਘ ਸੋਢੀ, ਸੁਖਵੀਰ ਸਿੰਘ ਸਿੱਧੂ, ਆਰ ਕੇ ਸਿੰਗਲਾ, ਬਲਜੀਤ ਸਿੰਘ ਸਿੱਧੂ ਰਮੇਸ਼ ਗੁਪਤਾ, ਹਰਸ਼ ਜਿੰਦਲ, ਬਲਜਿੰਦਰ ਸਿੰਘ ਹਰੀਕਾ ਤੇ ਹੋਰ ਵਕੀਲ ਵੀ ਹਾਜ਼ਰ ਸਨ।