April 14, 2026 6:08 am

ਰੌਬਿਨ ਬਰਾੜ ਦੇ ਐਸ.ਓ.ਆਈ. ਮਾਲਵਾ ਜ਼ੋਨ-1 ਦੇ ਪ੍ਰ੍ਰਧਾਨ ਬਣਨ ਨਾਲ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ

Page-3_32 ਬਠਿੰਡਾ , 14 ਮਾਰਚ  (ਗੁਰਤੇਜ ਸਿੱਧੂ/ਅਮਰਜੀਤ ਸਿੱਧੂ) -ਉੱਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੈਬਿਨਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੰਗ ਐਸ ਓ ਆਈ ਨੂੰ ਹੋਰ ਮਜਬੂਤ ਕਰਨ ਲਈ ਜਥੇਬੰਧਕ ਢਾਂਚੇ ਵਿਚ ਫੇਰ ਬਦਲ ਕਰਦਿਆ ਹੋਇਆ ਮਿਹਨਤੀ , ਪੜੇ ਲਿਖੇ ਅਤੇ ਪਾਰਟੀ ਦੇ ਵਫਾਦਾਰ ਵਰਕਰਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਹਨ। ਜਿਸ ਵਿਚ ਮਾਲਵਾ ਜ਼ੋਨ-1 ਦੇ ਐਸ ਓ ਆਈ ਦੇ ਅਰਸ਼ਦੀਪ ਸਿੰਘ ਰੌਬਿਨ ਬਰਾੜ ਭਾਗਸਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਰੌਬਿਨ ਬਰਾੜ ਦੀ ਨਿਯੁਕਤੀ ਨਾਲ ਜਿਥੇ ਯੁਥ ਵਰਕਰਾਂ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਉਥੇ ਹੀ ਕਾਲਜਾਂ ਦੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਮਾਲਵਾ ਜ਼ੋਨ-1 ਵਿਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ , ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ ਜਿਲ੍ਹੇ ਸ਼ਾਮਲ ਹਨ। ਬਠਿੰਡਾ ਤੋਂ ਯੂਥ ਅਕਾਲੀ ਦਲ ਦੇ ਸਰਕਲ ਕੈਨਾਲ

ਦੇ ਵਾਈਸ ਪ੍ਰਧਾਨ ਸੁਖਨਪ੍ਰੀਤ ਸੰਧੂ  ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਿਨਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆਂ ਅਤੇ ਯੂਥ ਅਕਾਲੀ ਦਲ ਦੇ ਮਾਲਵਾ ਜ਼ੋਨ-1 ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨੌਜਵਾਨ ਅਤੇ ਪੜੇ ਲਿਖੇ ਮਿਹਨਤੀ ਆਗੂ ਰੌਬਿਨ ਬਰਾੜ ਨੂੰ ਐਸ ਓ ਆਈ ਦਾ ਪ੍ਰਧਾਨ ਨਿਯੁਕਤ ਕੀਤਾ। ਸੁਖਨ ਸੰਧੂ ਨੇ ਕਿਹਾ ਕਿ ਰੌਬਿਨ ਬਰਾੜ ਦੇ ਪ੍ਰਧਾਨ ਬਣਨ ਨਾਲ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਹੋਣਗੀਆਂ ਕਿਉਂਕਿ ਰੌਬਿਨ ਬਰਾੜ ਵਿਦਿਆਰਥੀ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਚੰਗੀ ਸਮਝਦੇ ਹਨ ਕਿਉਂਕਿ ਰੌਬਿਨ ¦ਮਾ ਸਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਪ੍ਰਧਾਨ ਰਹੇ ਹਨ। ਇਸ ਮੌਕੇ ਵਾਈਸ ਪ੍ਰਧਾਨ ਸੁਖਨ ਸੰਧੂ ਨੇ ਰੌਬਿਨ ਬਰਾੜ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ। ਇਸ ਸਬੰਧੀ ਜਦੋਂ ਐਸ ਓ ਆਈ ਦੇ ਨਵ ਨਿਯੁਕਤ ਪ੍ਰਧਾਨ ਰੌਬਿਨ ਬਰਾੜ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਿਨਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਮਾਲਵਾ ਜੋਨ 1 ਦੇ ਪ੍ਰਧਾਨ ਕੰਵਰਜੀਤ ਸਿੰਘ ਬਰਕੰਦੀ ਦਾ ਜਿੰਮੇਵਾਰੀ ਦੇਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਸੌਪੀ ਗਈ ਹੈ ੳਸਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਐਸ ਓ ਆਈ ਆਗੂਆਂ ਦਾ ਅਹਿਮ ਰੋਲ ਹੋਵੇਗਾ।

Send this to a friend