April 14, 2026 8:19 pm

ਕਈ ਸਿਆਸੀ ਪਾਰਟੀਆਂ ਦੇ ਆਗੂ ਤੇ ਵਰਕਰ ‘ਆਪ’ ’ਚ ਸ਼ਾਮਲ ਹੋਣ ਲਈ ਤਿਆਰ

ਬਰਨਾਲਾ, 14 ਮਾਰਚ (ਰਾਮ ਸਿੰਘ ਧਨੌਲਾ)- ਦੇਸ਼ ਦੀ ਰਾਜਧਾਨੀ ਵਿੱਚ ਆਮ ਆਦਮੀ ਪਾਰਟੀ ਨੂੰ ਪਾਪ੍ਰਤ ਹੋਈ ਹੂੰਝਾ ਫੇਰ ਜਿੱਤ ਤੋਂ ਬਾਅਦ ਰਾਜਸੀ ਹਲਕਿਆਂ ਵਿੱਚ ਭਾਰੀ ਹਲਚਲ ਪੈਦਾ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਆਪਣੀ ਲੋਕਪ੍ਰਿਅਤਾ ਨਾਲੋਂ ਸਿਰ ਕੱਢ ਰਾਜਸੀ ਧਿਰਾਂ ਵੱਲੋਂ ਨਕਾਰੇ ਆਗੂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਇਸ ਹਲਚਲ ਨਾਲ ਲਤਾੜੇ ਜਾਂਦੇ ਰਹੇ ਟਕਸਾਲੀ ਆਗੂਆਂ ਦੇ ਚਿਹਰਿਆਂ ’ਤੇ ਮੁੜ ਰੌਣਕ ਆ ਗਈ ਹੈ। ਦਿਗਜ ਆਗੂਆਂ ਨੂੰ ਭਾਜਪਾ ਨਾਲ ਹੋਏ ਹਸ਼ਰ ਤੋਂ ਬਾਅਦ ਹਰ ਆਮ ਵਰਕਰ ਆਮ ਦਿਖਾਈ ਦੇਣ ਲੱਗ ਪਿਆ ਹੈ। ਕਈ-ਕਈ ਵਰ੍ਹਿਆਂ ਤੋਂ ਚੰਗੇ ਮੁਕਾਮ ਹਾਸਿਲ ਕਰਨ ਦੀ ਆਸ ਨਾਲ ਬੈਠੇ ਆਗੂ ਅਤੇ ਵਰਕਰ ਲਾਚਾਰ ਅਤੇ ਬੇਵਸੀਆਂ ਦੀ ਦਲਦਲ ਵਿੱਚ ਨਿਰੰਤਰ ਧੱਸਦੇ ਹੀ ਜਾ ਰਹੇ ਹਨ।ਮਿਹਨਤ ਕਰਨ ਨਾਲੋਂ ਆਗੂੁਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਕਿਸੇ ਦਸੂਰੇ ਨੂੰ ਨੇੜੇ ਲਈ ਸਨ ਲੱਗਣ ਦੇ ਰਹੇ ਪ੍ਰੰਤੂ ਬਦਲੇ ਸਮੇਂ ਦੇ ਸਮੀਕਰਣਾਂ ਨੇ ‘ਉ¤ਤਰ ਕਾਟੋ ਮੈਂ ਚੜ੍ਹਾਂ’ ਦੀ ਪੈਠ ਜਮਾ ਚੁੱਕੀ ਭਾਜਪਾ ਅਤੇ ਕਾਂਗਰਸ ਪਾਰਟੀਆਂ ਨੂੰ ਜਰਕਾ ਕੇ ਰੱਖ ਦਿੱਤਾ ਹੈ।

ਭਾਰਤੀ ਜਨਤਾ ਪਾਰਟੀ ਦੀ ਸੁਨਾਮੀ ਨੇ ਵਿਸ਼ਵ ਭਰ ਅੰਦਰ ਖਲਬਲੀ ਮਚਾ ਦਿੱਤੀ ਸੀ ਤੇ ਹੁਣ ਤੱਕ ਇਹੀ ਪ੍ਰਭਾਵ ਕਬੂਲਿਆ ਜਾ ਰਿਹਾ ਹੈ ਕਿ ਹੁਣ ਭਾਜਪਾ ਨੂੰ ਹਰਾਉਣ ਵਾਲਾ ਕੋਈ ਮਾਈ ਦਾ ਲਾਲ ਪੈਦਾ ਹੀ ਨਹੀਂ ਹੋਣਾ।
ਪ੍ਰੰਤੂ ਵੋਟਰਾਂ ਵੱਲੋਂ ਲਈ ਗਈ ਕਰਵਟ ਨੇ ਇਹ ਸੱਚ ਕਰ ਵਿਖਾਇਆ ਹੈ ਕਿ ਜੇ  ਲੋਕ ਮਨਭਾਉਂਦੇ ਹਾਲਾਤ ਸਿਰਜਣੇ ਚਾਹੁਣ ਤਾਂ ਕੀ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਦੀ ਦਿਨੋ- ਦਿਨ ਵੱਧ ਰਹੀ ਮਜ਼ਬੂਤੀ ਨੂੰ ਦੇਖਦੇ ਹੋਏ ਵੱਡੀਆਂ ਰਾਜਸੀ ਪਾਰਟੀਆਂ ਦੇ ਆਗੂ ਤੇ ਵਰਕਰ ਹੁਣ ਬਾਹਰ ਦੀ ਬਾਹਰ ਆਮ ਆਦਮੀ ਪਾਰਟੀ ਵਿੱਚ ਜਾਣ ਲਈ ਤਿਆਰ ਹੋ ਗਏ ਹਨ।
ਇਸ ਖਲਬਲੀ ਨੇ ਸੱਤਾ ਦੇ ਨਸ਼ੇ ਵਿੱਚ ਮਦਹੋਸ਼ ਹੁੰਦੀ ਜਾ ਰਹੀ ਭਾਜਪਾ ਦੀਆਂ ਜ਼ਿੰਮੇਵਾਰੀਆਂ ਹੁਣ ਹੋਰ ਵਧਾ ਦਿੱਤੀਆਂ ਹਨ। ਭਾਵੇਂ ਲੰਘਿਆ ਭਾਜਪਾ ਦਾ ਕਾਰਜਕਾਲ ਵੀ ਹੁਣ ਤੱਕ ਵੱਡੀ ਗਿਣਤੀ ਅਨੁਪਾਤ ਦੇ ਹਜ਼ਮ ਹੁੰਦਾ ਦਿਖਾਈ ਦਿੰਦਾ ਰਿਹਾ ਹੈ ਪ੍ਰੰਤੂ ਦਿੱਲੀ ਦੀ ਕਰਾਰੀ ਹਾਰ ਨੇ ਬਹੁਤ ਸਾਰੀਆਂ ਚਣੌਤੀਆਂ ਨੂੰ ਜਨਮ ਦੇ ਦਿੱਤਾ ਹੈ।
ਇਨ੍ਹਾਂ ਨਤੀਜਿਆਂ ਨੇ ਇਹ ਵੀ ਸਾਬਿਤ ਕਰ ਦਿਖਾਇਆ ਹੈ ਕਿ ਲੋਕ ਹੁਣ ਗਰਜਾਂ ਦੇ ਗੁਲਾਮ ਹੀ ਨਹੀਂ ਰਹੇ। ਦੇਸ਼ ਭਰ ਦੇ ਕੋਨੇ-ਕੋਨੇ ’ਚ ਬੈਠਾ ਹਰ ਇੱਕ ਆਦਮੀ ਆਪਣੇ ਆਪ ਨੂੰ ਮਜ਼ਬੂਤ ਸਮਝਣ ਲੱਗ ਪਿਆ ਹੈ। ਦੂਸਰੀ ਵਾਰ ਦਿੱਲੀ ਦੀ ਸਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਦੀਆਂ ਸਰਬ ਪੱਖੀ ਲੋੜਾਂ ਨੂੰ ਵਧੀਆ ਢੰਗ ਨਾਲ ਤਰਤੀਬ ਦੇਣ ਵਿੱਚ ਸਫਲ ਹੋ ਜਾਂਦੀ  ਹੈ ਤਾਂ ਉਹ ਦਿਨ ਦੂਰ ਨਹੀਂ ਜਦ ਦੇਸ਼ ਦੇ ਕੋਨੇ-ਕੋਨੇ ’ਤੇ ਬੈਠੇ ਲਾਵਾਰਿਸ ਨਾਗਰਿਕ ਇੱਕ ਨਵੀਂ ਸੁਨਾਮੀ ਲਿਆ ਕੇ ਰਹਿਣਗੇ।

Send this to a friend