April 15, 2026 6:22 pm

ਪਠਾਨਕੋਟ ਵਿ¤ਚ ਮੇਅਰ ਦੀਆਂ ਚੋਣਾਂ ਦੌਰਾਨ ਪ¤ਤਰਕਾਰਾਂ ਵੱਲੋਂ ਕਵਰੇਜ ਦਾ ਬਾਈਕਾਟ

ਪਠਾਨਕੋਟ, 14 ਮਾਰਚ (ਅਜੇ ਕੁਮਾਰ)- ਅ¤ਜ ਪਠਾਨਕੋਟ ਵਿ¤ਚ ਜ਼ਿਲ੍ਹਾ ਬਣਨ ਦੇ ਬਾਅਦ ਪਹਿਲੀ ਵਾਰ ਹੋ ਰਹੀਆਂ ਮੇਅਰ ਦੀਆਂ ਚੋਣਾਂ ਦੌਰਾਨ ਪਠਾਨਕੋਟ ਦੇ ਡੀਪੀਆਰਓ ਅਤੇ ਪ੍ਰਸ਼ਾਸਨ ਵੱਲੋਂ ਪ¤ਤਰਕਾਰਾਂ ਨੂੰ ਕਵਰੇਜ ਲਈ ਅੰਦਰ ਨਾ ਜਾਣ ਦੇਣ ਤੇ ਕਈ ਪ¤ਤਰਕਾਰਾਂ ਨਾਲ ਬਦਸਲੂਕੀ ਕਰਨ ਦੇ ਚਲਦਿਆਂ ਪਠਾਨਕੋਟ ਦੇ ਪ¤ਤਰਕਾਰਾਂ ਵੱਲੋਂ ਸਮਾਗਮ ਦਾ ਬਾਈਕਾਟ ਕਰਦੇ ਹੋਏ ਇਨ੍ਹਾਂ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ  ਤੋਂ ਬਾਅਦ ਪ¤ਤਰਕਾਰਾਂ ਵੱਲੋਂ ਇਕ ਮੀਟਿੰਗ ਕੀਤੀ ਗਈ ਅਤੇ  ਇਹ ਫੈਸਲਾ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਸਰਕਾਰੀ ਖ਼ਬਰਾਂ ਨਾ ਲਾਉਣ ’ਤੇ ਜ਼ੋਰ ਦਿ¤ਤਾ ਗਿਆ ਅਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਕਿ ਪਠਾਨਕੋਟ ਦੇ ਡੀਪੀਆਰਓ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਦੂਜੇ ਪਾਸੇ ਜਦੋਂ ਇਸ ਸਬੰਧ ਵਿ¤ਚ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨਾਲ ਗ¤ਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪ¤ਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਇਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ’ਤੇ ਪਠਾਨਕੋਟ ਦੇ ਕਈ ਪਤਰਕਾਰ ਮੌਜੂਦ ਸਨ ।

Send this to a friend