ਸੁਨਾਮ, 14 ਮਾਰਚ (ਰਾਕੇਸ਼ ਜਿੰਦਲ)- ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਗਮਦੂਰ ਸਿੰਘ ਔਲਖ ਨੇ ਪੰਜਾਬ ਟਾਈਮਜ਼ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮ.ਪੀ. ਭਗਵੰਤ ਸਿੰਘ ਮਾਨ ਦੇ ਸਦਕਾ ਉਨ੍ਹਾਂ ਦੇ ਇਲਾਕੇ ਵਿਚ 16 ਮਾਰਚ ਨੂੰ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੈਲੀ ਵਿਚ ਸ਼੍ਰੀ ਭਗਵੰਤ ਮਾਨ (ਐਮ.ਪੀ.), ਡਾ. ਧਰਮਵੀਰ ਗਾਂਧੀ (ਐਮ.ਪੀ.), ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ (ਐਮ.ਪੀ.), ਸ਼੍ਰੀ ਹਰਿੰਦਰ ਸਿੰਘ ਖਾਲਸਾ (ਐਮ.ਪੀ. ਫਤਹਿਗੜ੍ਹ), ਸ਼੍ਰੀ ਜੱਸੀ ਜ਼ਸਰਾਜ, ਸ਼੍ਰੀ ਜਰਨੈਲ ਸਿੰਘ ਖਾਲਸਾ (ਐਮ.ਐਲ.ਏ. ਰਜੌਰੀ ਗਾਰਡਨ ਨਵੀਂ ਦਿੱਲੀ), ਸ਼੍ਰੀ ਸੁੱਚਾ ਸਿੰਘ ਛੋਟੇਪੁਰ (ਕਨਵੀਨਰ ਪੰਜਾਬ) ਅਤੇ ਹੋਰ ਵੀ ਕਈ ਨੇਤਾ ਇਸ ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਇਸ ਰੈਲੀ ਵਿਚ ਇਲਾਕੇ ਦੇ ਦੂਰ-ਦੂਰ ਤੋਂ ਵਰਕਰਾਂ ਅਤੇ ਆਮ ਲੋਕਾਂ ਦੇ ਆਪਣੇ ਵਾਹਨਾਂ ਉਪਰ ਰੰਗ-ਬਿਰੰਗੀਆਂ ਵਰਦੀਆਂ ਪਾ ਕੇ ਆਉਣ ਦੀਆਂ ਸੰਭਾਵਨਾਂਵਾਂ ਬਣੀਆਂ ਹੋਈਆਂ ਹਨ।
ਕਿਉਂਕਿ ਇਸ ਰੈਲੀ ਦਾ ਮੁੱਖ ਮਕਸਦ ਹੈ ਮੋਦੀ ਸਰਕਾਰ ਵੱਲੋਂ ਭੂਮੀ ਗ੍ਰਹਿਣ ਬਿਲ ਕਿਸਾਨ ਵਿਰੋਧੀ ਹੋਣ ਕਰਕੇ ਆਪੋਜੀਸ਼ਨ ਦੇ ਵਾਕ ਆਊਟ ਕਰਨ ’ਤੇ ਵੀ ਪਾਸ ਕੀਤਾ ਗਿਆ, ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਹੁਣੇ ਜਿਹੇ ਹੋਈਆਂ ਮਿਉਂਸਪਲ ਚੋਣਾਂ ਵਿਚ ਅਕਾਲੀ-ਭਾਜਪਾ ਦੀ ਧੱਕੇ ਸ਼ਾਹੀ ਤੋਂ ਤੰਗ ਆਏ ਲੋਕਾਂ ਵਿਚ ਅਤੇ ਨਸ਼ਿਆਂ ਤੋਂ ਬਰਬਾਦ ਹੋਏ ਲੋਕਾਂ ਵਿਚ ਮੌਜੂਦਾ ਸਰਕਾਰ ਪ੍ਰਤੀ ਬਹੁਤ ਗੁੱਸਾ ਹੈ। ਇਹ ਵੀ ਇਸ ਰੈਲੀ ਦਾ ਇਕ ਖਾਸ ਹਿੱਸਾ ਹੋਵੇਗਾ। ਮਿਉਂਸਪਲ ਚੋਣਾਂ ਵਿਚ ਅਕਾਲੀ-ਭਾਜਪਾ ਪਾਰਟੀ ਵੱਲੋਂ ਆਪਣੇ ਨੇੜਲੇ ਉਮੀਦਵਾਰਾਂ ਨੂੰ ਆਪਣੇ ਚੋਣ ਨਿਸ਼ਾਨ ਉਪਰ ਵੀ ਚੋਣ ਨਹੀਂ ਲੜਾ ਸਕੇ, ਬਲਕਿ ਵੋਟਰਾਂ ਨੂੰ ਗੁੰਮਰਾਹ ਕਰਕੇ ਆਜਾਦ ਚੋਣ ਨਿਸ਼ਾਨ ਉਪਰ ਚੋਣ ਲੜਾ ਕੇ ਪੈਸੇ ਦੀ ਦੁਰਵਰਤੋਂ ਕਰਕੇ, ਧੱਕਾ ਕਰਕੇ ਅਤੇ ਨਸ਼ੇ ਅਤੇ ਸ਼ਰਾਬ ਦੀ ਵਰਤੋਂ ਕਰਕੇ ਧੱਕੇ ਨਾਲ ਚੋਣ ਜਿੱਤ ਗਏ। ਪਰ ਲੋਕ ਇਸ ਪ੍ਰਤੀ ਬਹੁਤ ਹੀ ਸੁਚੇਤ ਹਨ। ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਚੋਣਾਂ ਦਾ ਇਸ ਸਰਕਾਰ ਨੂੰ ਜਰੂਰ ਸਬਕ ਸਿਖਾਉਣਗੇ। ਆਮ ਆਦਮੀ ਪਾਰਟੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ, ਗਰੀਬ, ਉਦਯੋਗਪਤੀ ਅਤੇ ਮਜਦੂਰਾਂ ਦੀ ਰਾਖੀ ਕਰਨ ਵਾਲੀ ਪਾਰਟੀ ਹੈ। ਇਹ ਪਬਲਿਕ ਨਾਲ ਹਮੇਸ਼ਾ ਵਾਇਦਾ ਕਰਦੀ ਰਹਿੰਦੀ ਹੈ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਤਾਂ ਇਹ ਭ੍ਰਿਸ਼ਟਾਚਾਰ ਮੁਕਤ ਸਰਕਾਰ ਲੋਕਾਂ ਦੀ ਸੇਵਾ ਕਰੇਗੀ। ਭ੍ਰਿਸ਼ਟਾਚਾਰ ਪਹਿਲਾਂ ਤਾਂ ਉਪਰ ਤੋਂ ਖਤਮ ਕਰਨਾ ਸ਼ੁਰੂ ਕੀਤਾ ਜਾਵੇਗਾ, ਫਿਰ ਨੀਚੇ ਆਪਣੇ ਆਪ ਹੀ ਖਤਮ ਹੋ ਜਾਵੇਗਾ। ਇਸ ਸਮੇਂ ਗੁਰਿੰਦਰ ਸਿੰਘ ਗਰੇਵਾਲ, ਮਨੀਸ਼ ਰਾਓ, ਪ੍ਰੇਮ ਅੱਗਰਵਾਲ, ਡਾ. ਸ਼ਵਿੰਦਰ ਸਿੰਘ, ਐਡਵੋਕੇਟ ਸਤਵੀਰ ਸਿੰਘ, ਇਸ਼ਰ ਸਿੰਘ ਫੌਜੀ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।”