ਨਵੀਂ ਦਿੱਲੀ, 3 ਅਗਸਤ (ਪੀ. ਟੀ.)- ਪੁਲਿਸ ਦੀ ਵਰਦੀ ‘ਤੇ 2 ਸਟਾਰ ਅਤੇ ਹੱਥ ‘ਚ ਵਾਇਰਲੈਸ ਸੈਟ ਕਾਰਨ ਕੋਈ ਵੀ ਉਸ ਨੂੰ ਸਬ ਇੰਸਪੈਕਟਰ ਸਮਝ ਰਿਹਾ ਸੀ। ਲੋਕਾਂ ਨੂੰ ਪੁਲਿਸ ਦਾ ਧੋਖਾ ਦੇ ਕੇ ਉਨ੍ਹਾਂ ਨਾਲ ਧੋਖੇਧੜੀ ਕਰ ਰਿਹਾ ਸੀ ਅਤੇ ਫਿਰ ਫਰਾਰ ਹੋ ਜਾਂਦਾ ਸੀ। ਇਸ ਸਬੰਧੀ ਕ੍ਰਾਈਮ ਬਰਾਂਚ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਹਿਚਾਣ ਮੰਗਲ ਅਤੇ ਉਸਦੇ ਸਾਥੀ ਦੀ ਪਹਿਚਾਣ ਮਨੀਸ਼ ਦੇ ਰੂਪ ‘ਚ ਹੋਈ ਹੈ। ਪੁਲਿਸ ਦੀ ਵਰਦੀ ‘ਚ ਮੰਗਲ ਚੋਰੀ ਦੀ ਆਲਟੋ ਕਾਰ ‘ਚ ਸਵਾਰ ਸੀ।