June 18, 2026 10:29 pm

ਹੁਣ ਗੋਰਖਾਲੈਂਡ ‘ਤੇ ਆਰ-ਪਾਰ ਦੀ ਲੜਾਈ ਦਾ ਐਲਾਨ

ਕੋਲਕਤਾ, 3 ਅਗਸਤ (ਪੀ. ਟੀ.)- ਤੇਲੰਗਾਨਾ ਬਣਾਉਣ ਦੇ ਫੈਸਲੇ ਦਾ ਸਭ ਤੋਂ ਜ਼ਿਆਦਾ ਅਸਰ ਪੁਰਬੀ-ਉੱਤਰੀ ਭਾਰਤ ‘ਚ ਨਜ਼ਰ ਆ ਰਿਹਾ ਹੈ। ਇਨਾਂ ‘ਚ ਸਭ ਤੋਂ ਜ਼ਿਆਦਾ ਗੋਰਖਾਲੈਂਡ ਦਾ ਅੰਦੋਲਨ ਤੇਜ਼ ਹੈ ਜਿਸ ਦੀ ਮੰਗ ਲਈ ਇਸ ਹਫਤੇ ‘ਚ ਤਿੰਨ ਦਿਨ ਦਾ ਬੰਦ ਰੱਖਿਆ ਗਿਆ ਹੈ ਅਤੇ ਗੋਰਖਾ ਜਨਮੁਕਤੀ ਮੋਰਚਾ ਨੇ ਸ਼ਨੀਵਾਰ ਨੂੰ ਦਾਰਜ਼ਲਿੰਗ ਦੇ ਪਰਬਤੀ ਖੇਤਰਾ ‘ਚ ਅਨਿਸ਼ਿਚਤ ਸਮੇਂ ਲਈ ਬੰਦ ਦਾ ਐਲਾਨ ਕੀਤਾ ਹੈ।ਦਾਰਜ਼ਲਿੰਗ ‘ਚ ਆਉਣ ਵਾਲੇ ਸੈਲਾਨੀਆਂ ਅਤੇ ਹੋਸਟਲਾਂ ‘ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਦਾਰਜ਼ਲਿੰਗ ਛੱਡਣ ਨੂੰ ਕਿਹਾ ਗਿਆ ਹੈ। ਇਹ ਤਨਾਅ ਦਿਨ ਬ ਦਿਨ ਵੱਧ ਰਿਹਾ ਹੈ ਅਤੇ ਪ੍ਰਤੀਤ ਹੋ ਰਿਹਾ ਹੈ ਕਿ ਇਸ ‘ਤੇ ਕਾਬੂ ਪਾਉਣਾ ਔਖਾ ਹੋਵੇਗਾ। ਇਸ ਲਈ ਦਾਰਜ਼ਲਿੰਗ ‘ਚ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ ਪੰਜ ਕੰਪਨੀਆਂ ਭੇਜੀਆਂ ਗਈਆਂ ਹਨ।

Send this to a friend