ਸੁਨਾਮ, 13 ਮਾਰਚ (ਰਾਕੇਸ਼ ਜਿੰਦਲ)-ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ, ਚੰਡੀਗੜ੍ਹ ਨੂੰ ਪਾਈ ਗਈ ਸ਼ਹਿਰ ਵਾਸੀਆਂ ਵੱਲੋਂ ਸ਼ਿਕਾਇਤ ਸਬੰਧੀ ਉਪਰਾਲਾ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਜੋਨਲ ਦਫਤਰ-2 ਪਟਿਆਲਾ ਨੇ ਪੱਤਰ ਨੰ: 2546, ਮਿਤੀ 28.01.2015 ਨੂੰ ਆਪਣੇ ਖੇਤਰੀ ਦਫਤਰ ਸੰਗਰੂਰ ਨੂੰ ਚਿੱਠੀ ਭੇਜ਼ ਕੇ ਸੁਨਾਮ ਸ਼ਹਿਰ ਦੇ ਵਿਚ ਮਿਲੀ ਸ਼ਿਕਾਇਤ, ਜਿਸ ਵਿਚ ਦਰਸਾਇਆ ਗਿਆ ਹੈ ਕਿ ਨਗਰ ਕੌਂਸਲ ਸੁਨਾਮ ਵੱਲੋਂ ਸ਼ਹਿਰ ਦਾ ਕੂੜਾ ਕਰਕਟ ਇਕੱਠਾ ਕਰਕੇ ਗੀਤਾ ਭਵਨ ਮੰਦਿਰ ਦੇ ਸਾਹਮਣੇ ਅਤੇ ਆਰ.ਡੀ. ਜੋਸ਼ੀ ਮਾਰਕਿਟ ਦੇ ਨਾਲ ਵਾਲੀ ਜਗ੍ਹਾ ਵਿਚ ਸੁੱਟਿਆ ਜਾ ਰਿਹਾ ਹੈ। ਜਿਸ ਨਾਲ ਏਰੀਏ ਵਿਚ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਹੈ। ਉਕਤ ਸ਼ਿਕਾਇਤ ਦੇ ਤੱਥਾਂ ਨੂੰ ਵਾਚਨ ਵਾਸਤੇ ਦਫਤਰ ਦੇ
ਵਾਤਾਵਰਣ ਸਹਾਇਕ ਇੰਜੀਨੀਅਰ ਵੱਲੋਂ ਮਿਤੀ 20.02.2015 ਨੂੰ ਦੌਰਾ ਕੀਤਾ ਗਿਆ ਅਤੇ ਪਾਇਆ ਗਿਆ ਕਿ ਕੂੜਾ ਕਰਕਟ ਗੀਤਾ ਭਵਨ ਮੰਦਿਰ ਦੇ ਸਾਹਮਣੇ ਅਤੇ ਆਰ.ਡੀ. ਜੋਸ਼ੀ ਮਾਰਕਿਟ ਦੀ ਨਾਲ ਲਗਦੀ ਜਗ੍ਹਾ ਵਿਚ ਪਿਆ ਹੈ। ਜਦੋਂ ਕਿ ਨਗਰ ਕੌਂਸਲ ਸੁਨਾਮ ਸ਼ਹਿਰ ਦਾ ਸੌਲਿਡ ਵੇਸਟ ਡੰਪ ਬਖਸ਼ੀਵਾਲਾ ਰੋਡ ’ਤੇ ਬਣਿਆ ਹੋਇਆ ਹੈ। ਪਰ ਨਗਰ ਕੌਂਸਲ ਸੁਨਾਮ ਨੂੰ ਕੂੜਾ ਕਰਕਟ ਦੀ ਡਿਸਪੋਜ਼ਲ ਉਥੇ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆਂ ਕਿ ਕੂੜਾ ਕਰਕਟ ਹਟਾਉਣ ਬਾਰੇ ਸ਼ਿਕਾਇਤ ਪਹਿਲਾਂ ਵੀ ਆ ਚੁੱਕੀ ਹੈ। ਉਨ੍ਹਾਂ ਨੇ ਨਗਰ ਕੌਂਸਲ ਨੂੰ ਦਫਤਰ ਦੇ ਪੱਤਰ ਨੰ: 2546, ਮਿਤੀ 16.04.2012 ਰਾਹੀਂ ਵੀ ਲਿਖਿਆ ਸੀ ਕਿ ਉਥੋਂ ਕੂੜਾ ਕਰਕਟ ਸਾਫ ਕਰਵਾਇਆ ਜਾਵੇ, ਇਸ ਨੂੰ ਤੁਰੰਤ ਮਿਉਂਸਪਲ ਡਿਸਪੋਜ਼ਲ ਸਾਈਟ ’ਤੇ ਭੇਜਿਆ ਜਾਵੇ। ਪਰ ਉਸ ਸਮੇਂ ਸਿਆਸੀ ਲੀਡਰਾਂ ਨੇ ਅਤੇ ਕਮੇਟੀ ਦੇ ਨੁਮਾਂਇੰਦਿਆਂ ਨੇ ਅਤੇ ਕਰਮਚਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸ਼ਹਿਰ ਵਾਸੀਆਂ ਦੀ ਸਿਹਤ ਦਾ ਧਿਆਨ ਰੱਖਿਆ। ਸਿਆਸੀ ਲੀਡਰ ਵੋਟਾਂ ਦੇ ਟਾਈਮ ਤਾਂ ਲੋਕਾਂ ਨਾਲ ਕਾਫੀ ਵਾਇਦੇ ਕਰਦੇ ਹਨ, ਪਰ ਵੋਟਾਂ ਤੋਂ ਬਾਅਦ ਮਿੰਨੀ ਪਾਰਲੀਮੈਂਟ ਕਹਾਉਣ ਵਾਲਾ ਅਦਾਰਾ ਸਿਰਫ ਉਹੀ ਕੰਮ ਕਰਦਾ ਹੈ, ਜਿਸ ਵਿਚੋਂ ਮੋਟੀਆਂ ਕਮਿਸ਼ਨਾਂ ਮਿਲਦੀਆਂ ਹਨ। ਇਸ ਦੀਆਂ ਕਈ ਮਿਸਾਲਾਂ ਮਿਲੀ ਵੀ ਚੁੱਕੀਆਂ ਹਨ। ਇਸ ਵਾਰ ਜੋ ਇਲੈਕਸ਼ਨ ਹੋਏ, ਉਨ੍ਹਾਂ ਵਿਚ ਅਜਿਹੇ ਕਈ ਵਾਰਡਾਂ ਵਿਚ ਸਰਕਾਰੀ ਪੈਸੇ ਦੀ ਦੁਰਵਰਤੋਂ ਨਜਾਇਜ ਕੰਮਾਂ ’ਤੇ ਕੀਤੀ ਗਈ, ਜਿਨ੍ਹਾਂ ਦੀ ਜਰੂਰਤ ਨਹੀਂ ਸੀ। ਜਰੂਰਤ ਵਾਲੇ ਕੰਮ, ਜਿਵੇਂ ਬੱਸ ਸਟੈਂਡ ਵਾਲੀ ਰੋਡ, ਗੀਤਾ ਭਵਨ ਰੋਡ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ। ਸ਼ਹਿਰ ਵਿਚ ਜੋ ਸੀਵਰੇਜ਼ ਪਿਆ ਹੈ, ਉਹ ਵੀ ਮੋਟੀਆਂ ਕਮਿਸ਼ਨਾਂ ਲੈ ਕੇ ਹੀ ਪਿਆ ਹੈ। ਸ਼੍ਰੀ ਨੈਣਾਂ ਦੇਵੀ ਮੰਦਿਰ ਦੇ ਸਾਹਮਣੇ ਤਾਂ ਬਾਹਰ ਦੀ ਨਾਲਾ ਵੀ ਬਣਾ ਦਿੱਤਾ ਗਿਆ ਹੈ, ਹੋਰ ਵੀ ਕਾਫੀ ਮਿਸਾਲਾਂ ਮਿਲਦੀਆਂ ਹਨ। ਸਿਆਸੀ ਲੀਡਰ ਕਮੇਟੀ ਪ੍ਰਧਾਨ ਅਤੇ ਅਧਿਕਾਰੀਆਂ ਨੇ ਅੱਠ ਸਾਲਾਂ ਵਿਚ ਇਸ ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਕੋਈ ਦਿਲਚਸਪੀ ਨਾਲ ਦਿਖਾਈ। ਇਹ ਗੰਦਗੀ ਦਾ ਡੰਪ ਜੋ ਜਗ੍ਹਾ ਉਪਰ ਬਣਿਆ ਹੋਇਆ ਹੈ, ਇਸ ਜਗ੍ਹਾ ਦੀ ਕੀਮਤ ਵੀ ਅਰਬਾਂ ਰੁਪਏ ਦੀ ਹੈ। ਜੇਕਰ ਇਮਪਰੂਵਮੈਂਟ ਟਰੱਸਟ ਸੰਗਰੂਰ ਜਾਂ ਟਾਊਨ ਪਲਾਨਿੰਗ ਨੂੰ ਇਸ ਸ਼ਹਿਰ ਦੀ ਸੁੰਦਰਤਾ ਲਈ ਮਾਸਟਰ ਪਲਾਨ ਤਿਆਰ ਕਰਵਾ ਕੇ ਸ਼ਹਿਰ ਨੂੰ ਸੁੰਦਰਤਾ ਦਿੱਤੀ ਜਾ ਸਕਦੀ ਹੈ। ਜੋ ਸੁਖਵੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਦਾ ਇਕ ਸੁਪਨਾ ਵੀ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਦਫਤਰ ਦੇ ਪੱਤਰ ਨੰ: 345, ਮਿਤੀ 28.01.2015 ਰਾਹੀਂ ਕਾਰਜ ਸਾਧਕ ਅਫਸਰ, ਨਗਰ ਕੌਂਸਲ ਸੁਨਾਮ ਨੂੰ ਸੂਚਨਾ ਦਿੱਤੀ ਹੈ ਕਿ ਇਸ ਸ਼ਹਿਰ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਜਲਦੀ ਤੋਂ ਜਲਦੀ ਕੂੜਾ ਕਰਕਟ ਨੂੰ ਜੋ ਕਮੇਟੀ ਦਾ ਡੰਪ ਬਣਿਆ ਹੋਇਆ ਹੈ, ਉਸ ਉਪਰ ਸ਼ਿਫਟ ਕੀਤਾ ਜਾਵੇ। ਕੁਝ ਸਮੇਂ ਤੋਂ ਪਾਸ ਹੋਏ ਸ਼ਹੀਦ ਉਧਮ ਸਿੰਘ ਦੇ ਸਮਾਰਕ ਅਤੇ ਪਾਰਕ ਬਣਾਉਣ ਸਬੰਧੀ ਜਮੀਨ ਦੀਆਂ ਆਉਣ ਵਾਲੀਆਂ ਦਿੱਕਤਾਂ ਵੀ ਇੱਥੇ ਹੱਲ ਹੋ ਸਕਦੀਆਂ ਹਨ। ਇਸ ਪੱਤਰ ਦਾ ਉਤਾਰਾ ਸ਼੍ਰੀ ਸੁਰੇਸ਼ ਕੁਮਾਰ ਸ਼ਸ਼ੀ, ਪ੍ਰਧਾਨ ਗੀਤਾ ਭਵਨ ਮੰਦਿਰ ਕਮੇਟੀ ਅਤੇ ਸਮੂਹ ਕਮੇਟੀ ਮੈਂਬਰਾਂ ਅਤੇ ਅਸ਼ੋਕ ਕੁਮਾਰ ਧਰਮਗੜ੍ਹੀਆ ਨੇ ਇਸ ਮਸਲੇ ਬਾਰੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਤੇ ਦੁਕਾਨਦਾਰਾਂ ਨੂੰ ਵੀ ਵਧਾਈ ਦੇ ਪਾਤਰ ਦੱਸਿਆ।