April 21, 2026 2:13 pm

ਦੇਹਲਾ ਸੀਹਾਂ ਦੇ ਸ਼ਹੀਦੀ ਜੋੜ ਮੇਲੇ ’ਤੇ ਪੰਜਾਬ ਟਾਇਮਜ਼ ਦਾ ਵਿਸ਼ੇਸ਼ ਸਪਲੀਮੈਂਟ ਜਾਰੀ

Page-1_13 ਮੂਨਕ, 12 ਮਾਰਚ (ਕੁਲਵੰਤ ਦੇਹਲਾ)- ਮੂਨਕ ਦੇ ਨਜ਼ਦੀਕੀ ਪਿੰਡ ਦੇਹਲਾ ਸੀਹਾਂ ਦੇ ਜੋੜ ਮੇਲਾ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸਪਲੀਮੈਂਟ ਜੋ ਪੰਜਾਬ ਟਾਇਮਜ਼ ਅਖਬਾਰ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਪ੍ਰਕਾਸ਼ਤ ਕੀਤਾ ਗਿਆ ਹੈ, ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਲੀਜ਼ ਕੀਤਾ ਗਿਆ। ਕਮੇਟੀ ਦੇ ਮੀਤ ਪ੍ਰਧਾਨ ਸ. ਜਸਪਾਲ ਸਿੰਘ ਦੇਹਲਾ ਵੱਲੋਂ ਪ¤ਤਰਕਾਰ ਕੁਲਵੰਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ  ਦੇ ਇਤਿਹਾਸ ਨੂੰ ਦੁਨੀਆ ਵਿਚ ਪਹੁੰਚਾਉਣ ਦਾ ਜੋ ਉਪਰਾਲਾ ਪ੍ਰੈ¤ਸ ਵੱਲੋਂ ਅਤੇ ਪੰਜਾਬ ਟਾਇਮਜ਼ ਅਖਬਾਰ ਵੱਲੋਂ ਕੀਤਾ ਗਿਆ ਹੈ ਉਹ ਬੇਹੱਦ ਸ਼ਲਾਗਾਯੋਗ ਹੈ। ਕਮੇਟੀ ਆਗੂ ਸ. ਗੁਰਤੇਜ ਸਿੰਘ ਗਿਆਨੀ ਨੇ ਵੀ ਪੰਜਾਬ ਟਾਇਮਜ਼ ਵੱਲੋਂ ਛਾਪੇ ਗਏ

ਵਿਸ਼ੇਸ਼ ਸਪਲੀਮੈਂਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜੋ ਅਖਬਾਰ ਦੁਆਰਾ ਇਤਿਹਾਸਿਕ ਪਿੰਡ ਦੇਹਲਾ ਦੀਆਂ ਮੰਗਾਂ ਰੱਖੀਆਂ ਗਈਆਂ ਹਨ ਅਸੀਂ ਉਮੀਦ ਕਰਦੇ ਹਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਹਲਕੇ ਦੇ ਮੈਂਬਰ ਸ. ਰਾਮਪਾਲ ਸਿੰਘ ਬਹਿਣੀਵਾਲ ਤੋਂ ਆਸ ਰਖਦੇ ਹਾਂ ਕਿ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਭਾਈ ਸੁਖਵਿੰਦਰ ਸਿੰਘ, ਜਗਸੀਰ ਸਿੰਘ, ਨਾਥਾ ਸਿੰਘ, ਘਕਨਾ ਸਿੰਘ, ਜਗਤਾਰ ਸਿੰਘ ਅਤੇ ਅਤੇ ਸਮੂਹ ਸੰਗਤ ਵੀ ਹਾਜ਼ਰ ਸੀ।

Send this to a friend