ਚੰਡੀਗੜ੍ਹ, 12 ਮਾਰਚ (ਪੀ. ਟੀ.)- ਵਿਸ਼ਵ ਪ੍ਰਸਿੱਧ ਫਰੀ ਸਟਾਇਲ ਪਹਿਲਵਾਨ ਦਲੀਪ ਸਿੰਘ (ਦਾ ਗ੍ਰੇਟ ਖਲੀ) ਨੇ ਪੰਜਾਬ ਪੁਲਿਸ ਅਤੇ ਕਰਮਚਾਰੀਆਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਿਯਮਤ ਵਰਜਿਸ਼ ਦੀ ਸਲਾਹ ਦਿਤੀ ਹੈ। ਬੀਤੇ ਦਿਨ ਪੰਜਾਬ ਪੁਲਿਸ ਦੀ 82ਵੀਂ ਬਟਾਲੀਅਨ, ਪੀ.ਏ.ਪੀ. ਚੰਡੀਗੜ੍ਹ ਵਿਖੇ ਪਹੁੰਚੇ ਗ੍ਰੇਟ ਖਲੀ ਨੇ ਇਹ ਵੀ ਐਲਾਨ ਕੀਤਾ ਕਿ ਉਸ ਵਲੋਂ ਜੰਲਧਰ ਵਿਖੇ ਸਥਾਪਿਤ ਕੀਤੀ ਗਈ ਆਪਣੀ ਖੇਡ ਅਕਾਦਮੀ ਵਿਖੇ ਪੁਲਿਸ ਦੇ ਕਰਮਚਾਰੀਆਂ ਲਈ ਮੁਫਤ ਸਿਖਲਾਈ ਦੀ ਵਿਵਸਥਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਰਫ ਪੁਲਿਸ ਕਰਮਚਾਰੀ ਹੀ ਨਹੀਂ ਬਲਕਿ ਹਰ ਵਿਅਕਤੀ ਨੂੰ ਚੰਗੀ ਸਿਹਤ ਬਣਾਉਦਿਆਂ ਆਪਣੇ ਦਫਤਰ ਅਤੇ ਵਪਾਰਕ ਰੁਝੇਵਿਆਂ ਨੂੰ ਚੰਗੀ ਤਰ੍ਹਾਂ ਨਿਭਾ ਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।