April 21, 2026 10:36 pm

ਉਭਰਦੇ ਖਿਡਾਰੀਆਂ ਦੀ ਚੋਣ ਲਈ ਸ਼ੁਰੂ ਹੋਵੇਗੀ ‘ਪ੍ਰਤਿਭਾ ਖੋਜ’ ਮੁਹਿੰਮ

ਚੰਡੀਗੜ•, 12 ਮਾਰਚ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਉਭਰਦੇ ਖਿਡਾਰੀਆਂ ਦੀ ਚੋਣ ਲਈ 18 ਤੇ 19 ਮਾਰਚ ਨੂੰ ਰਾਜ ਭਰ ਵਿਚ ‘ਪ੍ਰਤਿਭਾ ਖੋਜ’ ਮੁਹਿੰਮ ਆਰੰਭੀ ਜਾ ਰਹੀ ਹੈ, ਜਿਸ ਤਹਿਤ ਛੋਟੀ ਉਮਰ ਦੇ ਖਿਡਾਰੀਆਂ ਦੀ ਚੋਣ ਕਰਕੇ ਉਨ•ਾਂ ਨੂੰ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਵਿਖੇ ਯੋਜਨਾਬੱਧ ਸਿਖਲਾਈ ਦੇ ਕੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ। ਖੇਡ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡ ਵਿਭਾਗ ਦਾ ਵੀ ਚਾਰਜ ਹੈ, ਵਲੋਂ ਆਗਾਮੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਜਿਵੇਂ ਕਿ ਉਲੰਪਿਕ, ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਤੇ ਵਿਸ਼ਵ ਅਥਲੈਟਿਕਸ ਮੀਟ ਵਿਚ ਪੰਜਾਬ ਦੇ ਖਿਡਾਰੀਅ੍ਯਾਂ ਦੀ ਸਭ ਤੋਂ ਵੱਧ ਭਾਗੀਦਾਰੀ  ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਖੇਡ ਵਿਭਾਗ ਵਲੋਂ ਸਿੱਖਿਆ ਵਿਭਾਗ ਨਾਲ ਮਿਲਕੇ ’¦ਮੀ ਮਿਆਦ ਦਾ ਅਥਲੀਟ ਪ੍ਰਫੁਲੱਨ ਪ੍ਰੋਗਰਾਮ’ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਸਾਲ 2003 ਤੋਂ 05 ਦਰਮਿਆਨ ਪੈਦਾ ਹੋਏ  10 ਤੋਂ 12 ਸਾਲਾਂ ਦੀ ਉਮਰ ਦੇ ਬੱਚਿਆਂ ਦੀ ਬਲਾਕ ਪੱਧਰ ’ਤੇ ਚੋਣ ਕੀਤੀ ਜਾਵੇਗੀ।

Send this to a friend