Skip to content
Independent perspectives. Global stories.
BREAKING

ਡਰੋਲੀ ਭਾਈ ਵਿਖੇ ਮਹਾਨ ਗੁਰਮਿਤ ਸਮਾਗਮ ’ਚ ਵਿਦਵਾਨ ਸਨਮਾਨਿਤ

Share this story

Page-1_22 ਮੋਗਾ, 8 ਮਾਰਚ (ਪੀ. ਟੀ.)- ਇੱਥੋਂ 15 ਕਿਲੋ ਮੀਟਰ ਦੂਰ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਵਾਰਾ ਗੁਰੂ ਕੇ ਮਹਿਲ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਵੀਂ ਵਿਖੇ ਸੱਤਵੇਂ ਪਾਤਸ਼ਾਹ ਧੰਨ ਸ੍ਰੀ ਹਰਿ ਰਾਇ ਸਾਹਿਬ ਜੀ ਮਹਾਰਾਜ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ ਹੋਇਆ। ਧੰਨ-ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਅਤੇ ਕਾਰ ਸੇਵਾ ਸੰਸਥਾ ਬੀੜ ਸਾਹਿਬ ਸ੍ਰੀ ਮਾਨ ਸੰਤ ਬਾਬਾ ਖੜਕ ਸਿੰਘ ਜੀ-ਸ੍ਰੀ ਮਾਨ  ਸੰਤ ਬਾਬਾ ਚਰਨ ਸਿੰਘ ਜੀ ਦੇ ਮੌਜੂਦਾ ਮੁਖੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸਮੂਹ ਸੇਵਾਦਾਰਾਂ ਦੀ ਦੇਖ ਰੇਖ ਹੇਠ ਹੋਏ ਇਸ ਗੁਰਮਿਤ ਸਮਾਗਮ ’ਚ ਭਾਈ ਪਿਆਰਾ ਸਿੰਘ ਹਜੂਰੀ ਰਾਗੀ ਗੁਰਦੁਵਾਰਾ ਗੁਰੂ ਕੇ ਮਹਿਲ, ਭਾਈ ਜਗਰੂਪ ਸਿੰਘ ਡਰੋਲੀ ਭਾਈ, ਭਾਈ ਮੇਹਰ ਸਿੰਘ

ਬੰਡਾਲਾ, ਦੇ ਜਥਿਆਂ ਵਲੋਂ ਰਾਗ ਅਧਾਰਿਤ ਗੁਰਸ਼ਬਦ ਕੀਰਤਨ ਕੀਤਾ ਗਿਆ। ਉਪਰੰਤ ਪੰਥ ਪ੍ਰਸਿੱਧ ਵਿਦਵਾਨਾਂ ਕਵੀਸ਼ਰ ਗਿਆਨੀ ਲਖਮੀਰ ਸਿੰਘ ਮਸ਼ਤ, ਢਾਡੀ ਗਿਆਨੀ ਲਖਵਿੰਦਰ ਸਿੰਘ ਪਾਰਸ, ਕਥਾ ਵਾਚਕ ਰਣਜੀਤ ਸਿੰਘ ਮੱਜੂਪੁਰਾ ਆਦਿ ਵਲੋਂ ਇਤਿਹਾਸਕ ਵਿਚਾਰਾਂ, ਕਵੀਸ਼ਰੀ ਅਤੇ ਢਾਡੀ ਵਾਰਾਂ ਸ੍ਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਿਆਈ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਹਰਿ ਰਾਇ ਸ਼ਾਹਿਬ ਜੀ ਦੁਆ ਤੇ ਦਵਾ ਤੇ ਸੰਸਥਾਨ ਵਲੋਂ ਲਗਾਏ ਗਏ ਸੱਤ ਰੋਜਾ ਮੁਫਤ ਡਾਕਟਰੀ ਕੈਂਪ ’ਚ ਨਿਪੁੰਨ ਡਾਕਟਰੀ ਟੀਮਾਂ ਵਲੋਂ 6630 ਮਰੀਜਾਂ ਦਾ ਨਿਰੀਖਣ ਕਰਕੇ ਮੁਫਤ ਦਵਾਈਆਂ ਵੀ ਸੇਵਾ ਕੀਤੀ ਗਈ। ਅਖੀਰ ’ਚ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਕਾਰ ਸੇਵਾ ਡਰੋਲੀ ਭਾਈ ਵਲੋਂ ਉਕਤ ਵਿਦਵਾਨਾਂ ਨੂੰ ਗੁਰੂੁ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

WRITTEN BY