ਲੁਧਿਆਣਾ, 8 ਮਾਰਚ (ਮਨਿੰਦਰਪਾਲ ਸਿੰਘ ਮਿੱਡਾ)- ਮੈਂ ਕਮੇਡੀਅਨ ਤੋਂ ਨੇਤਾ ਬਣ ਗਿਆ ਅਤੇ ਉਪ ਮੁ¤ਖ ਮੰਤਰੀ ਸੁਖਬੀਰ ਸਿੰਘ ਬਾਦਲ ਨੇਤਾ ਤੋਂ ਕਮੇਡੀਅਨ ਬਣ ਗਏ। ਜਿੰਨ੍ਹਾਂ ਮੈਂ 20 ਸਾਲਾਂ ਵਿ¤ਚ ਨਹੀਂ ਹਸਾ ਸਕਿਆ, ਉਸ ਤੋਂ ਜ਼ਿਆਦਾ ਤਾਂ ਸੁਖਬੀਰ ਬਾਦਲ ਆਪਣੇ 20 ਮਿੰਟ ਦੇ ਭਾਸ਼ਣ ਵਿ¤ਚ ਹਸਾ ਦਿੰਦੇ ਹਨ। ਉਪ ਮੁ¤ਖ ਮੰਤਰੀ ਦੇ ਭਾਸ਼ਣਾਂ ਵਿ¤ਚ ਕੀਤੇ ਜਾਂਦੇ ਵਾਅਦਿਆਂ ਦਾ ਮਜ਼ਾਕ ਬਣਾਉਂਦਿਆਂ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਵਿਅੰਗ ਕਸਿਆ।ਉਪ ਮੁ¤ਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਈ ਭਾਸ਼ਣਾਂ ਕਾਫੀ ਵਾਇਰਲ ਵੀ ਹੋਏ ਹਨ, ਜਿੰਨ੍ਹਾਂ ਨੂੰ ਵਿਰੋਧੀ ਕਮੇਡੀ ਦ¤ਸਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਉਹ 2017 ਦੀਆਂ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਦਾਅਵਾ ਕੀਤਾ ਕਿ ਦਿ¤ਲੀ ਦੀ ਤਰ੍ਹਾਂ ਪੰਜਾਬ ਦੀਆਂ ਚੋਣਾਂ ਵਿ¤ਚ ਵੀ ਆਮ ਆਦਮੀ ਪਾਰਟੀ ਜਿ¤ਤ ਹਾਸਿਲ ਕਰੇਗੀ। ਉਪ ਮੁ¤ਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪ ਨੂੰ ਵੰਗਾਰਦਿਆਂ ਕਿਹਾ ਸੀ ਕਿ ਜੇਕਰ ਹਿੰਮਤ ਹੈ ਤਾਂ ਧੂਰੀ ਆ ਜਾਣ।
ਸੁਖਬੀਰ ਬਾਦਲ ਬਣੇ ਨੇਤਾ ਤੋਂ ਕਮੇਡੀਅਨ : ਭਗਵੰਤ ਮਾਨ



