Skip to content
Independent perspectives. Global stories.
BREAKING

ਸਾਦਿਕ ਪੁਲਿਸ ਵੱਲੋਂ ਡਕੈਤੀ ਦੀ ਤਿਆਰੀ ਕਰਦੇ ਪੰਜ ਨੌਜਵਾਨ ਕਾਬੂ

Share this story

Page-1_24 ਸਾਦਿਕ, 9 ਮਾਰਚ (ਗੁਲਜ਼ਾਰ ਮਦੀਨਾ)- ਅੱਜ ਥਾਣਾ ਸਾਦਿਕ ਨੂੰ ਉਸ ਵੇਲੇ ਇਕ ਵੱਡੀ ਸਫਲਤਾ ਮਿਲੀ ਜਦੋਂ ਸ. ਚਰਨਜੀਤ ਸਿੰਘ ਸੀਨੀਅਰ ਪੁਲਿਸ ਕਪਤਾਨ ਫਰੀਦਕੋਟ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਿਕ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ. ਵਿਸ਼ਾਲਜੀਤ ਸਿੰਘ ਡੀ ਐਸ ਪੀ  ਫਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਅਤੇ ਤੇਜਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਾਦਿਕ ਦੇ ਸਮੇਤ ਪੁਲਿਸ ਪਾਰਟੀ ਹੌਲਦਾਰ ਗੁਰਮੇਜ ਸਿੰਘ, ਹੌਲਦਾਰ ਬੇਅੰਤ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਬੱਸ ਅੱਡਾ ਰੁਪਾਈਆਂ ਵਾਲਾ ਵਿਖੇ ਨਾਕਾਬੰਦੀ ਦੌਰਾਨ ਚੈਕਿੰਗ ਮੌਕੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਪੇਪਰ ਮਿੱਲ ਬਹਾਦਰ ਕੇ ਕਾਉਣੀ ਦੇ ਬਣੇ ਸ਼ੈੱਡ ਹੇਠਾਂ ਲਖਵੀਰ ਸਿੰਘ ਉਰਫ ਭੋਲਾ ਪੁੱਤਰ

ਬਖਤੌਰ ਸਿੰਘ, ਦੂਸਰਾ ਚਮਕੌਰ ਸਿੰਘ ਉਰਫ ਸੋਨੂੰ ਪੁੱਤਰ ਪ੍ਰੀਤਮ ਸਿੰਘ, ਤੀਸਰਾ ਨਿੱਕਾ ਸਿੰਘ ਪੁੱਤਰ ਪਾਲ ਸਿੰਘ ਵਾਸੀ ਸੀਰਵਾਲੀ, ਚੌਥਾ ਪਰਮਜੀਤ ਸਿੰਘ ਉਰਫ ਪੰਮਾ, ਪੰਜਵਾਂ ਸੋਹਣ ਸਿੰਘ ਉਰਫ ਸੋਨੂੰ ਪੱੁਤਰ ਪ੍ਰੀਤਮ ਸਿੰਘ ਵਾਸੀ ਫਰੀਦਕੋਟ ਸਮੇਤ 6-7 ਅਣਪਛਾਤੇ ਵਿਅਕਤੀ ਬੈਠੇ ਹਨ ਜਿਨ੍ਹਾਂ ਨੇ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਤਿਆਰ ਕੀਤਾ ਹੋਇਆ ਹੈ ਤੇ ਜੋ ਇਸ ਵੇਲੇ ਸਟੇਟ ਬੈਂਕ ਆਫ ਪਟਿਆਲਾ ਸਾਦਿਕ ਵਿੱਚ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ। ਜੇਕਰ ਰੇਡ ਕੀਤਾ ਜਾਵੇ ਤਾਂ ਰੰਗੇ ਹੱਥੀਂ ਕਾਬੂ ਕੀਤੇ ਜਾ ਸਕਦੇ ਹਨ। ਜਿਸ ’ਤੇ ਰਿਪੋਰਟ ਨੰ: 13 ਮਿਤੀ 8-3-2015 ਅ/ਧ 399, 402 ਆਈ ਪੀ ਐਸ ਥਾਣਾ ਸਾਦਿਕ ਵਿਖੇ ਦਰਜ ਕਰਕੇ ਪੇਪਰ ਮਿੱਲ ਕਾਉਣੀ ਰੇਡ ਕੀਤਾ ਤੇ ਮੌਕੇ ਤੋਂ ਲਖਵੀਰ ਸਿੰਘ ਉਰਫ ਭੋਲਾ ਨੂੰ ਸਮੇਤ ਕਾਰ ਮੈਕਰਾ, ਦੂਜਾ ਚਮਕੌਰ ਸਿੰਘ ਉਰਫ ਸੋਨੂੰ ਨੂੰ ਸਮੇਤ ਕਾਰ ਫੋਰਡ ਫਿਸਟਾ, ਤੀਜਾ ਪਰਮਜੀਤ ਸਿੰਘ ਉਰਫ ਪੰਮਾ ਨੂੰ ਸਮੇਤ ਮੋਟਰਸਾਇਕਲ ਡਿਸਕਵਰ ਅਤੇ ਨਿੱਕਾ ਸਿੰਘ ਨੂੰ ਸਮੇਤ ਮੋਟਰਸਾਇਕਲ ਪਲੈਟੀਨਾ ਚੋਰੀ ਦੇ ਅਤੇ ਹੋਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਹੀ ਚੋਰੀ ਦੇ 1 ਮੋਟਰਸਾਇਕਲ ਹੀਰੋ ਹੌਂਡਾ ਡੀਲਕਸ ਸੀਟੀ 100, ਪਲਸਰ ਸਾਰੇ ਹੀ ਬਿਨਾ ਨੰਬਰੀ ਬਰਾਮਦ ਕੀਤੇ। ਇਨ੍ਹਾਂ ਪਾਸੋਂ ਹੋਰ ਬਹੁਤ ਸਾਰੀਆਂ ਲੁੱਟਾਂ ਖੋਹਾਂ ਬਾਰੇ ਅਤੇ ਲੁੱਟਿਆ ਗਿਆ ਸਾਮਾਨ ਮਿਲਣ ਦੀ ਸੰਭਾਵਨਾ ਹੈ। ਦੋਸ਼ੀਆਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ।

WRITTEN BY