ਬੁਢਲਾਡਾ 8 ਮਾਰਚ (ਅਮਨ ਮਹਿਤਾ/ਅਮਿਤ ਜਿੰਦਲ)- ਇੱਥੋਂ ਥੋੜੀ ਦੂਰ ਪਿੰਡ ਰਾਮਪੁਰ ਮੰਡੇਰ ਰਤੀਆ ਰੋਡ ਤੇ ਇੱਕ ਕਾਰ ਮੋਟਰ ਸਾਈਕਲ ਦੀ ਸਿੱਧੀ ਟੱਕਰ ਹੋ ਜਾਣਕਾਰਨ ਦੋ ਵਿਅਕਤੀਆਂ ਦੀ ਮੌਤ ਅਤੇ ਦੋ ਗੰਭੀਰ ਰੂਪ ਵਿੱਚ ਜਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੁਢਲਾਡਾ ਤੋਂ ਮਜਦੂਰੀ ਕਰਕੇ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਗਸੀਰ ਸਿੰਘ ਪੁੱਤਰ ਸੰਤਾ ਸਿੰਘ (28), ਅਮਰੀਕ ਸਿੰਘ ਪੁੱਤਰ ਗੱਗਣ ਸਿੰਘ (38), ਲੱਖਾ ਸਿੰਘ ਪੁੱਤਰ ਦਰਬਾਰਾ ਸਿੰਘ (42) ਪਿੰਡ ਰਾਮਪੁਰ ਮੰਡੇਰ ਨੂੰ ਜਾ ਰਹੇ ਸਨ। ਕਿ ਅਚਾਨਕ ਪਿੰਡ ਦੇ ਨਜਦੀਕ ਸਾਹਮਣੋ ਤੇਜ ਰਫਤਾਰ ਨਾਲ ਆ ਰਹੀ ਸਵੀਫਟ ਕਾਰ ਨੰ. ਐਚ.ਆਰ. 24 ਐਮ. 6260 ਨਾਲ ਸਿੱਧੀ ਟੱਕਰ ਹੋ ਗਈ। ਜਿਸ ਵਿੱਚ ਜਗਸੀਰ ਸਿੰਘ ਦੀ
ਮੌਕੇ ਤੇ ਮੌਤ ਹੋ ਗਈ। ਜਦੋਂਕਿ ਅਮਰੀਕ ਸਿੰਘ ਦੀ ਸਰਕਾਰੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਨ੍ਹਾਂ ਦੇ ਸਾਥੀ ਲੱਖਾ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦੋਂਕਿ ਕਾਰ ਚਾਲਕ ਅਵਤਾਰ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਹਾਕਮਵਾਲਾ ਵੀ ਜਖਮੀ ਹੋ ਗਿਆ। ਬੋਹਾ ਪੁਲਿਸ ਨੇ ਕਾਰ ਡਰਾਈਵਰ ਅਵਤਾਰ ਸਿੰਘ ਖਿਲਾਫ ਧਾਂਰਾ 304 ਏ, 279, 337, 338, 427 ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੀਆਂ ਲਾਸ਼ਾਂ ਦਾ ਪੋਸ਼ਟ ਮਾਰਟਮ ਉਪਰੰਤ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਏ.ਐਸ.ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਅਵਤਾਰ ਸਿੰਘ ਮੌਕੇ ਤੇ ਘਬਰਾ ਗਿਆ। ਜੋ ਸਰਕਾਰੀ ਹਸਪਤਾਲ ਵਿੱਚੋਂ ਗਾਇਬ ਹੋ ਗਿਆ। ਜੋ ਬਾਅਦ ਵਿੱਚ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਪੁਲਿਸ ਦੀ ਨਿਗਰਾਨ ’ਚ ਹੈ।



