ਸਾਦਿਕ, 8 ਮਾਰਚ (ਗੁਲਜ਼ਾਰ ਮਦੀਨਾ)-ਕਹਿੰਦੇ ਨੇ ਕਿ ਜੇ ਕੁਝ ਪਾਉਣਾ ਹੋਵੇ ਜਾਂ ਚੰਗਾ ਇਨਸਾਨ ਬਣਨਾ ਹੋਵੇ ਤਾਂ ਉਸ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਮਿਹਨਤ ਹੀ ਸਫਲਤਾ ਦੀ ਪੂੰਜੀ ਹੈ ਬਿਨਾ ਮਿਹਨਤ ਤੋਂ ਕੁਝ ਵੀ ਬਣਿਆ ਨਹੀਂ ਜਾ ਸਕਦਾ। ਇਸ ਦੀ ਹੀ ਇਕ ਜਿਉਂਦੀ ਜਾਗਦੀ ਮਿਸਾਲ ਹਨ ਨਾਇਬ ਤਹਿਸੀਲਦਾਰ ਸ੍ਰੀ ਨੰਦ ਕਿਸ਼ੋਰ ਨਾਲ ਰੀਡਰ ਦੇ ਤੌਰ ’ਤੇ ਸੇਵਾ ਨਿਭਾ ਰਹੇ ਗੁਰਵਿੰਦਰ ਸਿੰਘ ਵਿਰਕ। ਦੱਸਣ ਯੋਗ ਹੈ ਕਿ ਗੁਰਵਿੰਦਰ ਸਿੰਘ ਵਿਰਕ ਹਸਮੁ¤ਖ ਅਤੇ ਮਿਲਾਪੜੇ ਸੁਭਾ ਦੇ ਮਾਲਿਕ ਹਨ ਅਤੇ ਉਨ੍ਹਾਂ ਦੀ ਕੀਤੀ ਜੀ ਭਰ ਕੇ ਮਿਹਨਤ ਅ¤ਜ ਕ¤ਲ੍ਹ ਇ¤ਕ ਵ¤ਖਰਾ ਹੀ ਰੰਗ ਖਿਲਾਰ ਰਹੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਦਾ ਦਿਨ ਸੀ ਪੰਜਾਬ ਟਾਇਮਜ਼ ਅਖ਼ਬਾਰ ਦੇ ਪ¤ਤਰਕਾਰ ਗੁਲਜ਼ਾਰ ਮਦੀਨਾ ਜਦੋਂ ਰਾਤ ਦੇ ਕਰੀਬ ਅ¤ਠ ਕੁ ਵ¤ਜੇ ਅਚਾਨਕ ਹੀ ਸਬ ਤਹਿਸੀਲ ਸਾਦਿਕ ਵ¤ਲ ਗਏ ਤਾਂ ਅੰਦਰ ਜਾ ਕਿ ਵੇਖਿਆ ਤਾਂ ਰੀਡਰ ਗੁਰਵਿੰਦਰ ਸਿੰਘ ਆਪਣੇ ਕਾਗਜ਼ੀ ਫਾਇਲਾਂ ਵਿ¤ਚ ਮਸਤ ਹੋਇਆ ਆਪਣੀ ਮਸਤੀ ਨਾਲ ਆਪਣਾ ਕੰਮ ਕਰ ਰਿਹਾ ਸੀ
ਕਿਉਂਕਿ ਇਸ ਟਾਇਮ ਕੋਈ ਵੀ ਸਰਕਾਰੀ ਜਾ ਪ੍ਰਾਈਵੇਟ ਕਰਮਚਾਰੀ ਆਪਣੇ ਦਫਤਰ ਵਿ¤ਚ ਕੰਮ ਨਹੀਂ ਕਰਦਾ ਹਰ ਇਕ ਨੂੰ ਆਪੋ ਆਪਣੇ ਘਰ ਜਾਣ ਦੀ ਖਿ¤ਚ ਹੁੰਦੀ ਹੈ। ਪਰ ਗੁਰਵਿੰਦਰ ਸਿੰਘ ਰੀਡਰ ਦੀ ਸੋਚ ਨੂੰ ਤੁਸੀਂ ਸੁਣ ਕੇ ਖੁਦ ਹੈਰਾਨ ਹੋ ਜਾਵੋਗੇ ਕਿ ਇਸ ਤਰ੍ਹਾਂ ਦੇ ਸਾਫ-ਸੁਥਰੇ ਇਨਸਾਨ ਵੀ ਇਸ ਦੁਨੀਆ ’ਤੇ ਰਹਿੰਦੇ ਹਨ। ਇਸ ਮੌਕੇ ਵਿਸ਼ੇਸ਼ ਗ¤ਲਬਾਤ ਕਰਦਿਆਂ ਗੁਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਮੇਰੇ ਲਈ ਮੇਰਾ ਕੰਮ ਹੀ ਅਹਿਮੀਅਤ ਰ¤ਖਦਾ ਹੈ ਕਿਉਂਕਿ ਮੈਂ ਆਪਣੇ ਕੰਮ ਪ੍ਰਤੀ ਪੂਰਾ ਵਫ਼ਾਦਾਰ ਹਾਂ। ਸਭ ਕੁਝ ਆਪਣੇ ਕੰਮ ਲਈ ਛ¤ਡ ਸਕਦਾ ਹਾਂ ਉਨ੍ਹਾਂ ਅ¤ਗੇ ਮਜ਼ਾਕੀਆ ਤਰੀਕੇ ਨਾਲ ਕਿਹਾ ਕਿ ਮੇਰੀ ਧਰਮ ਪਤਨੀ ਵੀ ਮੇਰੇ ਤੋਂ ਕਈ ਵਾਰ ਬਹੁਤ ਨਾਰਾਜ਼ ਹੋ ਜਾਂਦੀ ਹੈ ਕਿ ਤੁਹਾਨੂੰ ਤਾਂ ਬਸ ਹਰ ਸਮੇਂ ਕੰਮ ਹੀ ਕੰਮ ਨੇ ਸਾਡੇ ਲਈ ਟਾਇਮ ਨਾ ਕ¤ਡਿਓ। ਉਨ੍ਹਾਂ ਅ¤ਗੇ ਦ¤ਸਿਆ ਕਿ ਮੈਂ ਨਾ ਕੋਈ ਸ਼ਨੀਵਾਰ ਅਤੇ ਨਾ ਹੀ ਐਤਵਾਰ ਦੀ ਛੁ¤ਟੀ ਨਹੀਂ ਕਰਦਾ ਕਿਉਂਕਿ ਮੇਰਾ ਇਥੇ ਇਕ¤ਲਾ ਹੋਣ ਕਰਕੇ ਮੇਰੇ ਉਪਰ ਕੰਮ ਬਹੁਤ ਜ਼ਿਆਦਾ ਹੈ ਜਿਸ ਨਾਲ ਮੈਨੂੰ ਛੁ¤ਟੀ ਕਰਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਅ¤ਗੇ ਸਾਦਿਕ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਕੰਮ ਕਰਾਉਣ ਸਮੇਂ ਮੇਰਾ ਸਾਥ ਦਿਉ ਤਾਂ ਕਿ ਮੈਂ ਵੀ ਤੁਹਾਡਾ ਰੋਜ਼ਾਨਾ ਦੇ ਕੰਮ ਮੁਤਾਬਿਕ ਹੀ ਕੰਮ ਕਰਾਂ ਅਤੇ ਤੁਹਾਨੂੰ ਵੀ ਕੋਈ ਕੰਮ ਵਿ¤ਚ ਪਰੇਸ਼ਾਨੀ ਨਾ ਆਵੇ। ਦੱਸਣਯੋਗ ਹੈ ਕਿ ਗੁਰਵਿੰਦਰ ਸਿੰਘ ਡੀ.ਸੀ. ਦਫ਼ਤਰ ਯੂਨੀਅਨ ਇਕਾਈ ਫ਼ਰੀਦਕੋਟ ਦੇ ਜਨਰਲ ਸਕੱਤਰ ਦੇ ਤੌਰ ’ਤੇ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅ¤ਜ ਕ¤ਲ੍ਹ ਗੁਰਵਿੰਦਰ ਸਿੰਘ ਵਿਰਕ ਆਪਣੀ ਧਰਮ ਪਤਨੀ ਅਤੇ ਬ¤ਚਿਆਂ ਸਮੇਤ ਬਾਬਾ ਫਰੀਦ ਜੀ ਦੀ ਚਰਨਸ਼ੋਹ ਪ੍ਰਾਪਤ ਧਰਤੀ ਫਰੀਦਕੋਟ ਵਿਖੇ ਆਪਣੀ ਜ਼ਿੰਦਗੀ ਦਾ ਇਕ-ਇਕ ਹਸੀਨ ਪਲ ਖੁਸ਼ੀ-ਖੁਸ਼ੀ ਬਿਤਾ ਰਿਹਾ ਹੈ ਮਾਲਿਕ ਕਰੇ ਇਹ ਨੌਜਵਾਨ ਢੇਰ ਸਾਰੀਆਂ ਤਰ¤ਕੀਆਂ ਕਰੇ।



